ਨਵੀਂ ਦਿੱਲੀ— ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਮੁੰਬਈ ਦੇ ਸੈਂਟਰਲ ਸਟੇਸ਼ਨ ਦਾ ਨਾਂ ਬਦਲ ਕੇ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਦੇ ਨਾਂ 'ਤੇ ਰੱਖਣ ਦੀ ਮੰਗ ਕੀਤੀ ਹੈ।
ਅਠਾਵਲੇ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਮੁੰਬਈ 'ਚ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਗੁਜ਼ਾਰੇ ਸਨ। ਇਸ ਲਈ ਅਸੀਂ ਮੰਗ ਕਰ ਰਹੇ ਹਾਂ ਕਿ ਮੁੰਬਈ ਸੈਂਟਰਲ ਸਟੇਸ਼ਨ ਦਾ ਨਾਂ ਬਾਬਾ ਸਾਹਿਬ ਦੇ ਨਾਂ 'ਤੇ ਰੱਖਿਆ ਜਾਵੇ। ਮੰਤਰੀ ਨੇ ਦੱਸਿਆ ਕਿ ਉਹ ਇਸ ਸੰੰਬੰਧ 'ਚ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਮਹਾਰਾਸ਼ਟਰ ਦੇ ਮੁੱਖਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਵੀ ਕਰਨ ਵਾਲੇ ਹਨ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਰੇਲਵੇ ਸਟੇਸ਼ਨਾਂ ਅਤੇ ਜਗ੍ਹਾ ਦੇ ਨਾਂ ਬਦਲਣ ਦੀ ਬਹਿਸ ਬਹੁਤ ਤੇਜ਼ ਹੋ ਗਈ ਹੈ। ਕੁਝ ਮਹੀਨੇ ਪਹਿਲਾਂ ਉੱਤਰ ਪ੍ਰਦੇਸ਼ ਦੇ ਬਹੁਤ ਪੁਰਾਣੇ ਜੰਕਸ਼ਨ ਮੁਗਲਸਰਾਏ ਸਟੇਸ਼ਨ ਦਾ ਨਾਂ ਬਦਲ ਕੇ ਰਾਜ ਦੀ ਯੋਗੀ ਸਰਕਾਰ ਨੇ ਦੀਨ ਦਿਆਲ ਉਪਾਧਿਆਇ ਰੱਖ ਦਿੱਤਾ ਸੀ। ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਵੀ ਹੋਈ ਸੀ ਕਿ ਸਰਕਾਰ ਨਾਂ ਦੀ ਰਾਜਨੀਤੀ ਕਰ ਰਹੀ ਹੈ।
HC ਦਾ ਕੇਜਰੀਵਾਲ ਸਰਕਾਰ ਨੂੰ ਝਟਕਾ, ਦਿੱਲੀਵਾਸੀਆਂ ਨੂੰ ਹਸਪਤਾਲ 'ਚ ਨਹੀਂ ਮਿਲੇਗੀ ਪਹਿਲ
NEXT STORY