ਹਰਿਆਣਾ— ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਨੂੰ ਕਤਲ ਦੇ ਇਕ ਹੋਰ ਮਾਮਲੇ 'ਚ ਹਿਸਾਰ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਕੋਰਟ ਨੇ ਰਾਮਪਾਲ 'ਤੇ ਇਕ ਲੱਖ ਦਾ ਜ਼ੁਰਮਾਨਾ ਵੀ ਲਗਾਇਆ ਹੈ। ਮੰਗਲਵਾਰ ਨੂੰ ਇਸ ਅਦਾਲਤ ਨੇ ਰਾਮਪਾਲ ਸਮੇਤ 15 ਲੋਕਾਂ ਨੂੰ ਕਤਲ ਦੇ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਰਾਮਪਾਲ ਦੀ ਸਜ਼ਾ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਲਰਟ ਹੈ। ਉਸ ਦੇ ਸਮਰਥਕ ਕਿਸ ਤਰ੍ਹਾਂ ਨਾਲ ਭੰਨ੍ਹਤੋੜ ਨਾ ਕਰਨ, ਇਸ ਦੇ ਲਈ ਹਿਸਾਰ 'ਚ ਧਾਰਾ 144 ਲਗਾ ਦਿੱਤੀ ਗਈ ਹੈ।
ਐਫ.ਆਈ.ਆਰ. ਨੰਬਰ 430 ਸੁਰੇਸ਼ ਕੁਮਾਰ ਨੇ ਰਾਮਪਾਲ ਖਿਲਾਫ ਦਰਜ ਕਰਵਾਈ ਸੀ। ਉਸ ਦੇ ਆਸ਼ਰਮ ਤੋਂ ਇਕ ਔਰਤ ਦੀ ਲਾਸ਼ ਮਿਲਣ ਦੇ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਰਾਮਪਾਲ ਸਮੇਤ 13 ਹੋਰ ਲੋਕਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ। ਇਹ ਸਾਰੇ 11 ਅਕਤੂਬਰ ਨੂੰ ਹੀ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ।
'ਸਵੱਛ ਗੰਗਾ ਮਿਸ਼ਨ' ਦਾ ਦਿੱਸਣ ਲੱਗਾ ਅਸਰ, ਗੰਗਾ ਨੂੰ 'ਗੰਦਾ' ਕਰਨ 'ਤੇ ਲੱਗੀ ਲਗਾਮ
NEXT STORY