ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਅਮਰੋਹਾ ਲੋਕ ਸਭਾ ਖੇਤਰ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਅਮਰੋਹਾ ਲੋਕ ਸਭਾ ਖੇਤਰ ਤੋਂ ਉਮੀਦਵਾਰ ਐਲਾਨ ਕੀਤੇ ਗਏ ਰਾਸ਼ਿਦ ਅਲਵੀ ਨੇ ਨਿੱਜੀ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਹ ਚੋਣਾਂ ਨਹੀਂ ਲੜਨਗੇ ਅਤੇ ਇਸ ਬਾਰੇ ਉਨ੍ਹਾਂ ਨੇ ਪਾਰਟੀ ਹਾਈ ਕਮਾਨ ਨੂੰ ਸੂਚਿਤ ਕਰ ਦਿੱਤਾ ਹੈ। ਅਲਵੀ ਨੇ ਕਿਹਾ,''ਮੇਰੀਆਂ ਕੁਝ ਨਿੱਜੀ ਸਮੱਸਿਆਵਾਂ ਹਨ, ਜਿਨ੍ਹਾਂ ਕਾਰਨ ਮੈਂ ਚੋਣਾਂ ਨਹੀਂ ਲੜ ਰਿਹਾ ਹਾਂ।''
ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੇ ਆਪਣੇ ਫੈਸਲੇ ਬਾਰੇ ਕਾਂਗਰਸ ਹਾਈ ਕਮਾਨ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਉਨ੍ਹਾਂ ਨੇ ਕਿਹਾ,''ਮੈਂ ਸੂਚਿਤ ਕਰ ਦਿੱਤਾ ਹੈ।'' ਦੱਸਣਯੋਗ ਹੈ ਕਿ ਅਮੋਰਹਾ ਤੋਂ ਹਾਲ ਹੀ 'ਚ ਅਲਵੀ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨ ਕੀਤਾ ਸੀ। ਇਸ ਸੀਟ ਤੋਂ ਹਾਲ ਹੀ 'ਚ ਜਨਤਾ ਦਲ (ਐੱਸ) ਤੋਂ ਬਸਪਾ 'ਚ ਸ਼ਾਮਲ ਹੋਏ ਕੁੰਵਰ ਦਾਨਿਸ਼ ਅਲੀ ਵੀ ਚੋਣਾਂ ਲੜ ਰਹੇ ਹਨ। ਅਲਵੀ ਪਹਿਲਾਂ ਇਸ ਸੀਟ ਤੋਂ ਬਸਪਾ ਦੇ ਟਿਕਟ 'ਤੇ ਚੁਣੇ ਗਏ ਸਨ।
ਗਡਕਰੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ, ਕਿਹਾ- ਵੱਡੇ ਫਰਕ ਨਾਲ ਜਿੱਤਾਂਗਾ
NEXT STORY