ਵੈੱਬ ਡੈਸਕ- ਨਵੇਂ ਹਫ਼ਤੇ ਦੀ ਸ਼ੁਰੂਆਤ ਬੁੱਧਰ ਦੇ ਗੋਚਰ ਨਾਲ ਹੋ ਰਹੀ ਹੈ। ਇਹ ਹਫ਼ਤਾ ਕੁੰਭ, ਮਿਥੁਨ, ਬ੍ਰਿਸ਼ਚਕ ਅਤੇ ਮੀਨ ਰਾਸ਼ੀ ਵਾਲਿਆਂ ਲਈ ਖ਼ਾਸ ਸਾਬਿਤ ਹੋਵੇਗਾ। ਜੋਤਿਸ਼ ਅਨੁਸਾਰ ਇਨ੍ਹਾਂ ਰਾਸ਼ੀ ਵਾਲਿਆਂ ਨੂੰ ਕਰੀਅਰ 'ਚ ਤਰੱਕੀ ਮਿਲੇਗੀ। ਨੌਕਰੀ 'ਚ ਪ੍ਰਮੋਸ਼ਨ ਅਤੇ ਤਨਖਾਹ 'ਚ ਵਾਧੇ ਦੇ ਨਾਲ ਹੀ ਸ਼ੁੱਭ ਸੰਕੇਤ ਮਿਲ ਰਹੇ ਹਨ। ਉੱਥੇ ਹੀ ਅਚਾਨਕ ਧਨ ਲਾਭ ਹੋਣ ਦੇ ਆਸਾਰ ਰਹਿਣਗੇ। ਆਓ ਜਾਣਦੇ ਹਾਂ ਇਨ੍ਹਾਂ 4 ਰਾਸ਼ੀਆਂ ਨੂੰ ਇਸ ਹਫ਼ਤੇ ਕੀ ਲਾਭ ਹੋਣ ਵਾਲੇ ਹਨ:-
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਵਾਲਿਆਂ ਲਈ ਸਤੰਬਰ ਦਾ ਇਹ ਹਫ਼ਤਾ ਖ਼ਾਸ ਸਾਬਿਤ ਹੋਵੇਗਾ। ਕੋਈ ਵੱਡੀ ਡੀਲ ਫਾਈਨਲ ਹੋਣ ਦੇ ਸ਼ੁੱਭ ਸੰਕੇਤ ਮਿਲ ਰਹੇ ਹਨ। ਇਸ ਹਫ਼ਤੇ ਕਿਸੇ ਕੀਮਤੀ ਸਾਮਾਨ ਦੀ ਖਰੀਦਾਰੀ ਕਰ ਸਕਦੇ ਹੋ। ਚੰਦਰ ਰਾਸ਼ੀ ਅਨੁਸਾਰ ਰਾਹੁ ਦੇ ਨੌਵੇਂ ਭਾਵ 'ਚ ਸਥਿਤ ਹੋਣ ਨਾਲ ਕੋਈ ਵੱਡਾ ਫਾਇਦਾ ਹੋ ਸਕਦਾ ਹੈ। ਤਨਖਾਹ 'ਚ ਵਾਧਾ ਹੋਣ ਦੇ ਸ਼ੁੱਭ ਯੋਗ ਬਣ ਰਹੇ ਹਨ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਇਹ ਹਫ਼ਤਾ ਕਾਫ਼ੀ ਖ਼ਾਸ ਸਾਬਿਤ ਹੋਵੇਗਾ। ਇਸ ਸਮੇਂ ਕਈ ਸ਼ੁੱਭ ਗ੍ਰਹਿਆਂ ਦੀ ਸਥਿਤੀ ਅਤੇ ਦ੍ਰਿਸ਼ਟੀ ਤੁਹਾਡੇ ਲਈ ਧਨ ਲਾਭ ਹੋਣ ਦੇ ਯੋਗ ਦਰਸਾ ਰਹੀ ਹੈ। ਤੁਹਾਡੇ ਫਸੇ ਹੋਣ ਪੈਸੇ ਵਾਪਸ ਮਿਲ ਸਕਦੇ ਹਨ। ਕਰੀਅਰ 'ਚ ਸੁਖਦ ਸਮਾਚਾਰ ਸੁਣਨ ਨੂੰ ਮਿਲੇਗਾ।
ਕੁੰਭ ਰਾਸ਼ੀ
ਕੁੰਭ ਰਾਸ਼ੀ ਵਾਲਿਆਂ ਲਈ ਇਸ ਹਫ਼ਤੇ ਤਨਖਾਹ 'ਚ ਵਾਧਾ ਹੋਣ ਦੇ ਸ਼ੁੱਭ ਯੋਗ ਬਣ ਰਹੇ ਹਨ। ਹਾਲਾਂਕਿ ਤੁਹਾਨੂੰ ਆਪਣੇ ਖਰਚਿਆਂ 'ਤੇ ਕੰਟਰੋਲ ਰੱਖਣਾ ਹੋਵੇਗਾ ਨਹੀਂ ਤਾਂ ਬਜਟ ਵਿਗੜ ਸਕਦਾ ਹੈ ਪਰ ਜੇਕਰ ਸੰਭਲ ਕੇ ਚੱਲੋਗੇ ਤਾਂ ਤੁਹਾਡੇ ਆਰਥਿਕ ਮਾਮਲਿਆਂ ਲਈ ਇਹ ਹਫ਼ਤਾ ਬਿਹਤਰ ਸਾਬਿਤ ਹੋਵੇਗਾ। ਇਸ ਹਫ਼ਤੇ ਤੁਹਾਨੂੰ ਕਰੀਅਰ 'ਚ ਲਾਭ ਪ੍ਰਾਪਤ ਕਰਨ ਦੇ ਕਈ ਨਵੇਂ ਮੌਕੇ ਮਿਲਣਗੇ।
ਮੀਨ ਰਾਸ਼ੀ
ਮੀਨ ਰਾਸ਼ੀ ਵਾਲਿਆਂ ਲਈ ਇਹ ਹਫ਼ਤਾ ਆਰਥਿਕ ਪੱਖੋਂ ਮਜ਼ਬੂਤੀ ਦੇਵੇਗਾ। ਇਸ ਸਮੇਂ ਤੁਸੀਂ ਹਰ ਤਰ੍ਹਾਂ ਦੇ ਖਰਚਿਆਂ 'ਤੇ ਕੰਟਰੋਲ ਰੱਖਦੇ ਹੋਏ ਪੈਸੇ ਜੋੜਨ 'ਚ ਕਾਮਯਾਬ ਰਹੋਗੇ ਪਰ ਦਫ਼ਤਰ ਦੀਆਂ ਸਾਜਿਸ਼ਾਂ 'ਚ ਫਸਣ ਤੋਂ ਬਚੋ। ਆਪਣੇ ਕੰਮ ਨਾਲ ਕੰਮ ਰੱਖੋ। ਇਸ ਰਾਸ਼ੀ ਦੇ ਜਿਹੜੇ ਲੋਕਾਂ ਦਾ ਪ੍ਰਮੋਸ਼ਨ ਅਤੇ ਇੰਕ੍ਰੀਮੈਂਟ ਲੰਬੇ ਸਮੇਂ ਤੋਂ ਅਟਕਿਆ ਹੋਇਆ ਸੀ ਉਹ ਹੁਣ ਮਿਲਣ ਦੇ ਆਸਾਰ ਦਿਖਾਈ ਦੇ ਰਹੇ ਹਨ।
ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ 'ਤੀ ਵੱਡੀ ਭਵਿੱਖਬਾਣੀ
NEXT STORY