ਚੇਨਈ— ਤਾਮਿਲਨਾਡੂ 'ਚ ਤਾਂਬਾਰਾਮ ਨੇੜੇ ਸੇਲਾਈਯੂਰ 'ਚ ਵੀਰਵਾਰ ਨੂੰ ਦਰਦਨਾਕ ਹਾਦਸੇ 'ਚ ਇਕ ਘਰ 'ਚ ਰਖੇ ਫਰਿੱਜ ਦਾ ਕੰਪ੍ਰੈਸ਼ਰ ਫਟਣ ਨਾਲ ਟੈਲੀਵਿਜ਼ਨ ਚੈਨਲ ਦੇ ਪੱਤਰਕਾਰ ਸਮੇਤ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪ੍ਰਸੰਨਾ (39), ਉਸ ਦੀ ਪਤਨੀ ਅਰਚਨਾ (32) ਅਤੇ ਮਾਂ ਰੇਵਥੀ (59) ਦੇ ਰੂਪ 'ਚ ਹੋਈ ਹੈ। ਪ੍ਰਸੰਨਾ ਟੈਲੀਵਿਜ਼ਨ ਨਿਊਜ਼ ਚੈਨਲ 'ਚ ਰਿਪੋਰਟਰ ਸੀ ਜਦੋਂ ਕਿ ਉਸ ਦੀ ਪਤਨੀ ਅਰਚਨਾ ਇਕ ਨਿੱਜੀ ਸਕੂਲ 'ਚ ਅਧਿਆਪਕਾ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਘਰ 'ਚ ਕੰਮ ਕਰਨ ਵਾਲਾ ਸਹਾਇਕ ਕੰਮ ਕਰਨ ਲਈ ਪੁੱਜਿਆ।
ਪੁਲਸ ਦਾ ਮੰਨਣਾ ਹੈ ਕਿ ਇਹ ਹਾਦਸਾ ਸ਼ਾਰਟ ਸਰਕਿਟ ਕਾਰਨ ਹੋਇਆ, ਜਿਸ ਨਾਲ ਫਰਿੱਜ ਦਾ ਕੰਪ੍ਰੈਸ਼ਰ ਫਟ ਗਿਆ। ਇਕ ਗੁਆਂਢੀ ਨੇ ਦੱਸਿਆ ਕਿ ਪ੍ਰਸੰਨਾ ਨੇ ਫਰਿੱਜ 'ਚ ਅੱਗ ਲੱਗਣ 'ਤੇ ਉਸ ਨੂੰ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕੰਪ੍ਰੈਸ਼ਰ ਫਟਣ ਨਾਲ ਨਿਕਲੀ ਜ਼ਹਿਰੀਲੀ ਗੈਸ ਨਾਲ ਤਿੰਨਾਂ ਦੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ।
ਸਕੂਲ-ਕਾਲਜਾਂ ਦੇ ਬਾਹਰ ਕੁੜੀਆਂ ਨੂੰ ਤੰਗ ਕਰਨ ਵਾਲੇ ਮਨਚਲਿਆਂ ਨੂੰ ਨੋਇਡਾ ਪੁਲਸ ਦੇਵੇਗੀ ਰੈੱਡ ਕਾਰਡ
NEXT STORY