ਨਵੀਂ ਦਿੱਲੀ— ਗੀਤਕਾਰ ਜਾਵੇਦ ਅਖਤਰ ਸਾਧਵੀ ਪ੍ਰਗਿਆ ਸਿੰਘ ਠਾਕੁਰ 'ਤੇ ਆਪਣੀ ਇਕ ਟਿੱਪਣੀ ਨੂੰ ਲੈ ਕੇ ਮੁਸ਼ਕਲ 'ਚ ਫਸ ਗਏ ਹਨ। ਉਨ੍ਹਾਂ ਵਿਰੁੱਧ ਅਪਰਾਧਕ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਜਾਵੇਦ ਅਖਤਰ ਨੇ ਆਪਣੇ ਇਕ ਬਿਆਨ 'ਚ ਸਾਧਵੀ ਪ੍ਰਗਿਆ ਦੀ ਤੁਲਨਾ ਰਾਵਣ ਨਾਲ ਕੀਤੀ ਸੀ। ਇਸ ਨੂੰ ਲੈ ਕੇ ਕਾਫੀ ਬਵਾਲ ਵੀ ਮਚਿਆ ਸੀ। ਭੋਪਾਲ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜਾਵੇਦ ਨੇ ਕਿਹਾ ਸੀ,''ਉਸ ਦੇ ਰੂਪ 'ਤੇ ਨਾ ਜਾਓ। ਸਿਰਫ ਇਸ ਲਈ ਕਿ ਇਕ ਵਿਅਕਤੀ ਸੰਤ ਦੀ ਤਰ੍ਹਾਂ ਦਿੱਸਦਾ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਵਿਅਕਤੀ ਸੰਤ ਹੈ। ਇਹ ਨਾ ਭੁੱਲੋ ਕਿ ਜਦੋਂ ਰਾਵਣ ਸੀਤਾ ਨੂੰ ਅਗਵਾ ਕਰਨ ਲਈ ਆਇਆ ਸੀ, ਤਾਂ ਉਹ ਵੀ ਇਕ ਸੰਤ ਦੀ ਤਰ੍ਹਾਂ ਕੱਪੜੇ ਪਾ ਕੇ ਆਇਆ।''
ਜਾਵੇਦ ਅਖਤਰ 'ਤੇ ਭੋਪਾਲ ਦੀ ਇਕ ਕੋਰਟ 'ਚ ਅਪਰਾਧਕ ਮਾਣਹਾਨੀ ਕੇਸ ਦਾਇਰ ਕੀਤਾ ਗਿਆ ਹੈ। ਇਹ ਕੇਸ ਐਡਵੋਕੇਟ ਰਾਜੇਸ਼ ਕੁੰਸਾਰੀਆ ਵਲੋਂ ਐਡਵੋਕੇਟ ਸੰਤੋਸ਼ ਸ਼ਰਮਾ ਅਤੇ ਸ਼ਰੇਯਰਾਜ ਸਕਸੈਨਾ ਵਲੋਂ ਧਾਰਾ 500 ਦੇ ਅਧੀਨ ਲਗਾਇਆ ਗਿਆ ਹੈ। ਮਾਮਲੇ ਦੀ ਸੁਣਵਾਈ 24 ਮਈ 2019 ਨੂੰ ਹੋਵੇਗੀ। ਜਾਵੇਦ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਜੇਕਰ ਸਾਧਵੀ ਪ੍ਰਗਿਆ ਦੇ ਸ਼ਰਾਪ ਨਾਲ ਇਕ ਦੇਸ਼ ਭਗਤ ਅਫ਼ਸਰ ਸ਼ਹੀਦ ਹੋ ਸਕਦਾ ਹੈ ਤਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੁਝਾਅ ਦੇਵਾਂਗਾ ਕਿ ਇਨ੍ਹਾਂ ਦੇ (ਪ੍ਰਗਿਆ) ਦੇ ਸ਼ਰਾਪ ਨੂੰ ਹਾਫਿਜ਼ ਸਈਅਦ ਅਤੇ ਦੂਜੇ ਅੱਤਵਾਦੀਆਂ 'ਤੇ ਇਸਤੇਮਾਲ ਕਰਨ ਤਾਂ ਕਿ ਉਹ (ਅੱਤਵਾਦੀ) ਇਕੱਠੇ ਖਤਮ ਹੋ ਜਾਣ। ਮਹਾਰਾਸ਼ਟਰ ਏ.ਟੀ.ਐੱਸ. ਚੀਫ ਹੇਮੰਤ ਕਰਕਰੇ ਬਾਰੇ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਸਾਧਵੀ ਪ੍ਰਗਿਆਨ ਦੇ ਬਿਆਨ 'ਤੇ ਪੁੱਛੇ ਗਏ ਇਕ ਸਵਾਲ 'ਤੇ ਜਾਵੇਦ ਨੇ ਕਿਹਾ ਸੀ,''ਜਦੋਂ ਪ੍ਰਗਿਆ ਦੇ ਸ਼ਰਾਪ ਨਾਲ ਇਕ ਦੇਸ਼ਭਗਤ ਅਫ਼ਸਰ ਸ਼ਹੀਦ ਹੋ ਸਕਦਾ ਹੈ ਤਾਂ ਅਜਿਹੇ ਸ਼ਰਾਪ ਨੂੰ ਰਾਸ਼ਟਰੀ ਪੱਧਰ 'ਤੇ ਇਸਤੇਮਾਲ ਕਰਨਾ ਚਾਹੀਦਾ।''
ਰਾਮ ਮੰਦਰ ਨਹੀਂ ਤਾਂ ਮੋਦੀ ਵੀ ਨਹੀਂ : ਕੰਪਿਊਟਰ ਬਾਬਾ
NEXT STORY