ਸਹਾਰਨਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਸ਼ਨੀਵਾਰ ਸਵੇਰ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਟਰੈਕਟਰ-ਟਰਾਲੀ ਨੂੰ ਇਕ ਕੰਟੇਨਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਹਾਦਸਾ ਦੇਵਬੰਦ ਥਾਣਾ ਖੇਤਰ 'ਚ ਇਕ ਫਲਾਈਓਵਰ ਦੇ ਪਿਲਰ ਸੰਖਿਆ 13 ਕੋਲ ਵਾਪਰਿਆ। ਸਾਰੇ ਸ਼ਰਧਾਲੂ ਮਾਂ ਸ਼ਾਕੰਭਰੀ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਨਰਾਤਿਆਂ ਲਈ ਜੋਤੀ ਲੈ ਕੇ ਮੇਰਠ ਦੇ ਸਰਧਨਾ ਸਥਿਤ ਆਪਣੇ ਪਿੰਡ ਕੁਸ਼ਾਵਲੀ ਪਰਤ ਰਹੇ ਸਨ।
ਪੁਲਸ ਸੁਪਰਡੈਂਟ ਮਯੰਕ ਪਾਠਕ ਨੇ ਦੱਸਿਆ ਕਿ ਰਾਤ ਭਰ ਯਾਤਰਾ ਕਰਨ ਤੋਂ ਬਾਅਦ ਸ਼ਨੀਵਾਰ ਸਵੇਰੇ ਕਰੀਬ 8.30 ਵਜੇ ਉਹ ਦੇਵਬੰਦ ਪਹੁੰਚੇ ਅਤੇ ਚਾਹ-ਨਾਸ਼ਤਾ ਕਰਨ ਲਈ ਰੁਕੇ ਸਨ। ਇਸ ਦੌਰਾਨ ਪਿੱਛਿਓਂ ਆ ਰਹੇ ਕੰਟੇਨਰ ਨੇ ਉਨ੍ਹਾਂ ਦੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਚਾਰ ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਅਮਨ ਰਾਣਾ (25), ਸਾਗਰ (22), ਪੰਕਜ (25) ਅਤੇ ਰਮੇਸ਼ (55) ਵਜੋਂ ਹੋਈ ਹੈ।
ਪਾਠਕ ਨੇ ਦੱਸਿਆ ਕਿ ਦੇਵਬੰਦ ਥਾਣਾ ਪੁਲਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਨਪੁਰ ਦੇ ਜ਼ਿਲ੍ਹਾ ਅਧਿਕਾਰੀ ਅਰਵਿੰਦ ਚੌਹਾਨ ਅਤੇ ਸੀਨੀਅਰ ਪੁਲਸ ਸੁਪਰਡੈਂਟ ਅਭਿਨੰਦਨ ਸਿੰਘ ਜ਼ਿਲ੍ਹਾ ਹਸਪਤਾਲ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਹੀ ਇਲਾਜ ਤੇ ਰਾਹਤ ਕੰਮਾਂ ਦੇ ਨਿਰਦੇਸ਼ ਦਿੱਤੇ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕੰਟੇਨਰ ਚਾਲਕ ਅਤੇ ਉਸ ਦੇ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਦਾਰਨਾਥ ਮਾਰਗ 'ਚ ਇਕ ਵਾਰ ਫ਼ਿਰ ਹੋਈ ਲੈਂਡਸਲਾਈਡ ! ਰੋਕੀ ਗਈ ਯਾਤਰਾ
NEXT STORY