ਇੰਟਰਨੈਸ਼ਨਲ ਡੈਸਕ : ਥਾਈਲੈਂਡ ਦੇ ਪਤਾਇਆ ਵਿੱਚ ਸਥਿਤ ਕਲੱਬ ਨਸ਼ਾ (@clubnashaa) ਵੱਲੋਂ ਕੈਪਟਨ ਸਮਿਤ ਮਛਾਰ ਦੀ ਬਹਾਦਰੀ ਦੇ ਸਤਿਕਾਰ ਵਜੋਂ ਜ਼ਜਬੇ ਨੂੰ ਸਲਾਮ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਦਲੇਰੀ ਨੂੰ ਮਾਨਤਾ ਦਿੰਦਿਆਂ ਕਲੱਬ ਦੀ ਸਕ੍ਰੀਨ 'ਤੇ ਕੈਪਟਨ ਦੀ ਤਸਵੀਰ ਦਿਖਾਈ ਗਈ ਤੇ ਇੱਕ ਭਾਰਤੀ ਗੀਤ ਚਲਾਇਆ ਗਿਆ। ਇਸ ਦੌਰਾਨ ਕੈਪਟਨ ਸਮਿਤ ਮਛਾਰ ਨੂੰ "ਇੰਡੀਆਜ਼ ਸਾਈਲੈਂਟ ਹੀਰੋ" (India's Silent Hero) ਵਜੋਂ ਦਰਸਾਇਆ ਗਿਆ। ਸਮਾਗਮ ਦੌਰਾਨ ਪਾਇਲਟ ਦੇ ਹੌਸਲੇ ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਦੁਬਈ ਤੋਂ ਤੇਲ ਅਵੀਵ (ਇਜ਼ਰਾਈਲ) ਜਾ ਰਹੀ ਫਲਾਈਦੁਬਈ ਦੀ ਉਡਾਣ FZ1073 ਦੇ ਕਾਕਪਿਟ ਵਿੱਚ ਓਮਾਨੀ ਨਾਗਰਿਕ ਕੋ-ਪਾਇਲਟ ਹਮਾਮ ਅਲ-ਹਮਾਮੀ ਨੇ ਕੈਪਟਨ ਸਮਿਤ ਮਛਾਰ 'ਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਮਛਾਰ ਨੇ ਸਮਝਦਾਰੀ ਦਿਖਾਉਂਦੇ ਹੋਏ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਨਾਲ ਜਹਾਜ਼ ਦੇ ਅਮਲੇ ਅਤੇ ਯਾਤਰੀਆਂ ਨੂੰ ਕੋ-ਪਾਇਲਟ 'ਤੇ ਕਾਬੂ ਪਾਉਣ ਦਾ ਮੌਕਾ ਮਿਲ ਗਿਆ।
ਭਾਰਤੀ ਵਾਯੂ ਸੈਨਾ ਦੇ ਮੁਖੀ ਏ. ਪੀ. ਸਿੰਘ ਨੇ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ ਕੀਤੀ ਸ਼ਲਾਘਾ
NEXT STORY