ਨਵੀਂ ਦਿੱਲੀ— ਸਮਝੌਤਾ ਐਕਸਪ੍ਰੈੱਸ ਟਰੇਨ ਧਮਾਕਾ ਕੇਸ 'ਚ ਸਵਾਮੀ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਪੰਚਕੂਲਾ ਦੀ ਸਪੈਸ਼ਲ ਐੱਨ.ਆਈ.ਏ. ਕੋਰਟ ਨੇ ਬਰੀ ਕਰ ਦਿੱਤਾ ਹੈ। ਸਵਾਮੀ ਅਸੀਮਾਨੰਦ ਨਾਲ ਜਿਨ੍ਹਾਂ ਦੋਸ਼ੀਆਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਦੇ ਨਾਂ ਹਨ- ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ। ਅਸੀਂ ਤੁਹਾਨੂੰ ਦੱਸਦੇ ਹਾਂ ਕਿ 18 ਫਰਵਰੀ 2007 ਦੀ ਰਾਤ ਆਖਰ ਕੀ ਹੋਇਆ ਸੀ।
18 ਫਰਵਰੀ 2007 ਨੂੰ ਹੋਏ ਸਨ ਧਮਾਕੇ
18 ਫਰਵਰੀ 2007 ਉਹ ਰਾਤ ਸੀ, ਜਦੋਂ ਸਮਝੌਤਾ ਐਕਸਪ੍ਰੈੱਸ ਟਰੇਨ 'ਚ ਧਮਾਕਾ ਹੋਇਆ ਸੀ। ਦਿੱਲੀ ਤੋਂ ਪਾਕਿਸਤਾਨ ਦੇ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈੱਸ 'ਚ ਹੋਏ ਧਮਾਕੇ 'ਚ 68 ਲੋਕਾਂ ਦੀ ਮੌਤ ਹੋ ਗਈ ਸੀ। ਇਹ ਧਮਾਕਾ ਹਰਿਆਣਾ ਦੇ ਪਾਨੀਪਤ 'ਚ ਚਾਂਦਨੀ ਬਾਗ ਥਾਣੇ ਦੇ ਪਿੰਡ ਸਿਵਾਹ ਦੇ ਕਰੀਬ ਦੀਵਾਨਾ ਸਟੇਸ਼ਨ ਕੋਲ ਹੋਇਆ ਸੀ। ਧਮਾਕੇ ਤੋਂ ਬਾਅਦ ਟਰੇਨ 'ਚ ਅੱਗ ਲੱਗ ਗਈ ਸੀ। ਇੰਨੀ ਵੱਡੀ ਵਾਰਦਾਤ ਤੋਂ ਬਾਅਦ ਵੀ ਮੌਕੇ 'ਤੇ ਜਿਉਂਦੇ ਬਾਰੂਦ ਬਰਾਮਦ ਕੀਤੇ ਗਏ ਸਨ। ਪੁਲਸ ਨੇ ਧਮਾਕੇ ਵਾਲੀ ਜਗ੍ਹਾ ਤੋਂ 2 ਆਈ.ਈ.ਡੀ. ਬੰਬ ਬਰਾਮਦ ਕੀਤੇ ਸਨ।
68 ਲੋਕਾਂ 'ਚੋਂ 43 ਪਾਕਿਸਤਾਨ ਨਾਗਰਿਕ
ਇਸ ਧਮਾਕੇ 'ਚ ਮਾਰੇ ਗਏ 68 ਲੋਕਾਂ 'ਚੋਂ 43 ਪਾਕਿਸਤਾਨੀ, 10 ਭਾਰਤੀ ਨਾਗਰਿਕ ਅਤੇ 15 ਹੋਰ ਲੋਕ ਮਾਰੇ ਗਏ ਸਨ। ਇਨ੍ਹਾਂ ਕੁੱਲ 68 ਲੋਕਾਂ 'ਚੋਂ 64 ਆਮ ਲੋਕ ਸਨ, ਜਦੋਂ ਕਿ 4 ਰੇਲਵੇ ਅਧਿਕਾਰੀ ਸਨ। ਦਿੱਲੀ ਤੋਂ ਰਾਤ ਦੇ ਕਰੀਬ 10.50 ਵਜੇ ਰਵਾਨਾ ਹੋਈ ਸਮਝੌਤਾ ਐਕਸਪ੍ਰੈੱਸ ਟਰੇਨ 'ਚ ਕੁੱਲ 16 ਕੋਚ ਸਨ। ਧਮਾਕਾ ਕਰਨ ਲਈ 4 ਆਈ.ਈ.ਡੀ. ਪਲਾਂਟ ਕੀਤੇ ਗਏ ਸਨ ਪਰ ਧਮਾਕੇ ਸਿਰਫ਼ 2 ਹੀ ਹੋਏ ਸਨ। ਪੁਲਸ ਨੇ ਬਾਅਦ 'ਚ 2 ਜਿਉਂਦੇ ਆਈ.ਈ.ਡੀ. ਬੰਬ ਬਰਾਮਦ ਕੀਤੇ ਸਨ।
8 ਲੋਕ ਸਨ ਦੋਸ਼ੀ
ਆਈ.ਈ.ਡੀ. ਲਈ ਟਰੇਨ ਦੇ 2 ਗੈਰ-ਰਿਜ਼ਰਵ ਕੋਚਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਧਮਾਕੇ ਤੋਂ ਬਾਅਦ ਸ਼ੁਰੂਆਤ 'ਚ ਹਰਿਆਣਾ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਪਰ ਜੁਲਾਈ 2010 ਨੂੰ ਕਰੀਬ ਧਮਾਕੇ ਦੇ ਢਾਈ ਸਾਲ ਬਾਅਦ ਕੇਸ ਐੱਨ.ਆਈ.ਏ. ਨੂੰ ਸੌਂਪ ਦਿੱਤਾ ਗਿਆ ਸੀ। ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ 'ਚ ਪਹਿਲੀ ਚਾਰਜਸ਼ੀਟ 2011 'ਚ ਫਾਈਲ ਕੀਤੀ ਗਈ ਸੀ। ਇਸ ਤੋਂ ਬਾਅਦ 2012 ਅਤੇ 2013 'ਚ ਵੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗਈ। ਇਸ ਪੂਰੇ ਮਾਮਲੇ 'ਚ 8 ਲੋਕ ਦੋਸ਼ੀ ਸਨ ਪਰ ਟ੍ਰਾਇਲ ਦਾ ਸਾਹਮਣਾ ਸਿਰਫ 4 ਲੋਕਾਂ ਨੇ ਹੀ ਕੀਤਾ। ਹੁਣ ਉਨ੍ਹਾਂ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ।
ਹਥਿਆਰਬੰਦ ਫੋਰਸਾਂ ਦੀ ਕੁਰਬਾਨੀ 'ਤੇ ਸਵਾਲ ਨਹੀਂ ਚੁੱਕੇ ਜਾਣੇ ਚਾਹੀਦੇ : ਅਖਿਲੇਸ਼
NEXT STORY