ਜਲੰਧਰ— ਪਾਕਿਸਤਾਨ ਦੀ ਅਦਾਲਤ ਨੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਕਤਲ ਮਾਮਲੇ 'ਚ ਵੱਡਾ ਫੈਸਲਾ ਸੁਣਾਉਂਦਿਆਂ ਇਸ ਦੇ ਦੋ ਪ੍ਰਮੁੱਖ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਇਸ 'ਤੇ ਉਨ੍ਹਾਂ ਦੀ ਭੈਣ ਦਲਬੀਰ ਕੌਰ ਨੇ ਜਗ ਬਾਣੀ ਨਾਲ ਗੱਲ ਕਰਦਿਆਂ ਕਿਹਾ, ''ਪਾਕਿਸਤਾਨ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਕਾਫੀ ਮੰਦਭਾਗਾ ਹੈ ਤੇ ਪਾਕਿਸਤਾਨ ਤੋਂ ਉਮੀਦ ਵੀ ਇਹੀ ਸੀ ਕਿ ਕਦੇ ਭਾਰਤੀ ਵਿਅਕਤੀ ਨੂੰ ਇਨਸਾਫ ਨਹੀਂ ਮਿਲ ਸਕਦਾ।'' ਉਨ੍ਹਾਂ ਕਿਹਾ, 'ਪਾਕਿਸਤਾਨ ਦੀ ਅਦਾਲਤ ਨੇ ਆਪਣੇ ਫੈਸਲੇ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਸਿਰਫ ਪਾਕਿਸਤਾਨ ਦੇ ਲੋਕ, ਫੌਜ ਜਾਂ ਸਰਕਾਰਾਂ ਹੀ ਨਹੀਂ ਝੂਠ ਬੋਲਦੀਆਂ ਸਗੋਂ ਅਦਾਲਤ ਵੀ ਝੂਠ ਬੋਲਦੀ ਹੈ।' ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਖੁਦ ਅਦਾਲਤ ਤੇ ਪੁਲਸ ਸਾਹਮਣੇ ਇਹ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਸਰਬਜੀਤ ਦਾ ਕਤਲ ਕੀਤਾ ਸੀ ਇਸ ਦੇ ਬਾਵਜੂਦ ਅੱਜ ਅਦਾਲਤ ਨੇ ਉਨ੍ਹਾਂ ਨੂੰ ਬੇਕਸੂਰ ਸਾਬਿਤ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 49 ਸਾਲਾ ਸਰਬਜੀਤ ਨੂੰ ਮਈ 2013 ਵਿਚ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਸਾਥੀ ਕੈਦੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਮੌਤ ਦੀ ਸਜ਼ਾ ਪ੍ਰਾਪਤ ਦੋਹਾਂ ਕੈਦੀਆਂ ਆਮਿਰ ਸਰਫਰਾਜ਼ ਉਰਫ ਤਾਂਬਾ ਅਤੇ ਮੁਦੱਸਰ ਨੇ ਹੀ ਸਰਬਜੀਤ 'ਤੇ ਹਮਲਾ ਕੀਤਾ ਸੀ ਅਤੇ ਸਰਬਜੀਤ ਨੂੰ ਕਤਲ ਕਰ ਦਿੱਤਾ ਸੀ।
ਰਾਫੇਲ ਮੁੱਦੇ ਕਾਰਨ ਭਾਜਪਾ ਨੂੰ ਅਸੈਂਬਲੀ ਚੋਣਾਂ ਵਿਚ ਉਠਾਉਣਾ ਪਿਆ ਨੁਕਸਾਨ : ਗੋਇਲ
NEXT STORY