ਨਵੀਂ ਦਿੱਲੀ— ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਦੱਸੇ ਜਾਣ 'ਤੇ ਵੀਰਵਾਰ ਨੂੰ ਰਾਜ ਸਭਾ 'ਚ ਮੈਂਬਰਾਂ ਨੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਸਰਕਾਰ ਤੋਂ ਇਸ 'ਚ ਸੁਧਾਰ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ। ਜ਼ੀਰੋ ਕਾਲ ਦੌਰਾਨ ਜਨਤਾ ਦਲ (ਯੂ) ਦੇ.ਕੇ.ਸੀ. ਤਿਆਗੀ ਨੇ ਇਸ ਮਾਮਲੇ ਨੂੰ ਚੁੱਕਦੇ ਹੋਏ ਕਿਹਾ ਕਿ ਦਿੱਲੀ ਯੂਨੀਵਰਸਿਟੀ ਦੀ ਕਿਤਾਬ 'ਭਾਰਤ ਦਾ ਸੁਤੰਤਰਤਾ ਸੰਘਰਸ਼' 'ਚ ਸਰਕਾਰ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਦਸਤਾਵੇਜ਼ਾਂ 'ਚ ਹੁਣ ਵੀ ਸਰਕਾਰ ਭਗਤ ਸਿੰਘ ਨੂੰ ਅੱਤਵਾਦੀ ਮੰਨਿਆ ਜਾਂਦਾ ਹੈ। ਸ਼੍ਰੀ ਤਿਆਗੀ ਨੇ ਸਰਦਾਰ ਭਗਤ ਸਿੰਘ ਮਹਾਨ ਕ੍ਰਾਂਤੀਕਾਰੀ ਦੱਸਦੇ ਹੋਏ ਗ੍ਰਹਿ ਮੰਤਰਾਲੇ ਦੀ ਕਾਲੀ ਸੂਚੀ ਤੋਂ ਉਨ੍ਹਾਂ ਦਾ ਨਾਂ ਹਟਾਉਣ ਅਤੇ ਦਿੱਲੀ ਯੂਨੀਵਰਸਿਟੀ ਦੀ ਕਿਤਾਬ 'ਚ ਸੋਧ ਕਰਨ ਦੀ ਮੰਗ ਕੀਤੀ, ਜਿਸ ਦਾ ਜ਼ਿਆਦਾਤਰ ਮੈਂਬਰਾਂ ਨੇ ਸਮਰਥਨ ਕੀਤਾ।
ਉਪ ਸਭਾਪਤੀ ਪੀ.ਜੇ. ਕੁਰੀਅਨ ਨੇ ਵੀ ਕਿਹਾ ਕਿ ਇਸ ਤਰ੍ਹਾਂ ਕਿਵੇਂ ਹੋਇਆ। ਕਿਤਾਬ ਤੋਂ ਅਜਿਹੇ ਅੰਸ਼ ਨੂੰ ਹਟਾਇਆ ਜਾਣਾ ਚਾਹੀਦਾ। ਸੰਸਦੀ ਕਾਰਜ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਸਾਡੇ ਆਦਰਸ਼ ਹਨ ਅਤੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਸੀ। ਦੇਸ਼ਵਾਸੀ ਉਨ੍ਹਾਂ ਨੂੰ ਸਲਾਮ ਕਰਦੇ ਹਨ, ਉਨ੍ਹਾਂ ਨੇ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਸੰਬੰਧ 'ਚ ਉਹ ਸੰਬੰਧਤ ਮੰਤਰੀ ਨਾਲ ਗੱਲ ਕਰਨਗੇ ਅਤੇ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕਰਨਗੇ।
ਸਾਹਮਣੇ ਆਇਆ ਪਿਆਰ ਦਾ ਖਤਰਨਾਕ ਅੰਜਾਮ (ਦੇਖੋ ਦਰਦਨਾਕ ਤਸਵੀਰਾਂ)
NEXT STORY