ਰਾਏਪੁਰ (ਏਜੰਸੀ)- ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ 6,000 ਕਰੋੜ ਰੁਪਏ ਦੇ 'ਮਹਾਦੇਵ ਆਨਲਾਈਨ ਸੱਟਾ ਐਪ' ਮਾਮਲੇ ਦੇ ਮੁੱਖ ਦੋਸ਼ੀ ਸੌਰਭ ਚੰਦਰਾਕਰ ਨੂੰ 8 ਦਿਨਾਂ ਲਈ ਸੀਬੀਆਈ ਹਿਰਾਸਤ 'ਚ ਭੇਜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਚੰਦਰਾਕਰ ਨੂੰ ਹਾਲ ਹੀ 'ਚ ਓਮਾਨ ਤੋਂ ਭਾਰਤ ਲਿਆਂਦਾ ਗਿਆ ਸੀ। ਸੋਮਵਾਰ ਨੂੰ ਉਸ ਨੂੰ ਦੋ ਦਿਨਾਂ ਲਈ ਸੀਬੀਆਈ ਦੀ ਟਰਾਂਜ਼ਿਟ ਰਿਮਾਂਡ 'ਤੇ ਭੇਜਿਆ ਗਿਆ ਸੀ, ਕਿਉਂਕਿ ਜਾਂਚ ਏਜੰਸੀ ਉਸ ਨੂੰ ਛੱਤੀਸਗੜ੍ਹ ਲਿਆਉਣਾ ਚਾਹੁੰਦੀ ਸੀ ਅਤੇ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ 'ਚ ਪੇਸ਼ ਕਰਨਾ ਚਾਹੁੰਦੀ ਸੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਉਸ ਨੂੰ ਜਹਾਜ਼ ਰਾਹੀਂ ਰਾਏਪੁਰ ਲਿਆਂਦਾ ਗਿਆ।
ਬਚਾਅ ਪੱਖ ਦੇ ਵਕੀਲ ਤੁਸ਼ਾਰ ਗਿਰੀ ਨੇ ਦੱਸਿਆ ਕਿ ਚੰਦਰਾਕਰ ਨੂੰ ਬੁੱਧਵਾਰ ਨੂੰ ਰਾਏਪੁਰ 'ਚ ਵਿਸ਼ੇਸ਼ ਸੀਬੀਆਈ ਜੱਜ ਮਨੋਜ ਕੁਮਾਰ ਸਿੰਘ ਠਾਕੁਰ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿੱਥੇ ਸੀਬੀਆਈ ਨੇ ਉਸ ਦੀ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਅਦਾਲਤ ਨੇ ਦੋਸ਼ੀ ਨੂੰ 8 ਦਿਨਾਂ ਲਈ ਸੀਬੀਆਈ ਦੀ ਹਿਰਾਸਤ 'ਚ ਭੇਜ ਦਿੱਤਾ ਹੈ। ਅਦਾਲਤ ਨੇ ਸੀਬੀਆਈ ਨੂੰ ਪੁੱਛਗਿੱਛ ਲਈ ਚੰਦਰਾਕਰ ਨੂੰ ਦਿੱਲੀ ਲਿਜਾਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ।
ਸੀਬੀਆਈ ਨੇ 18 ਦਸੰਬਰ 2024 ਨੂੰ ਇਸ ਮਾਮਲੇ 'ਚ ਐੱਫਆਈਆਰ ਦਰਜ ਕੀਤੀ। ਰਾਜ ਅਤੇ ਕੇਂਦਰ ਸਰਕਾਰਾਂ ਦੁਆਰਾ ਜਾਰੀ ਨੋਟੀਫਿਕੇਸ਼ਨਾਂ ਤੋਂ ਬਾਅਦ, ਸੀਬੀਆਈ ਨੇ ਛੱਤੀਸਗੜ੍ਹ ਦੀ ਰਾਜ ਆਰਥਿਕ ਅਪਰਾਧ ਜਾਂਚ ਸ਼ਾਖਾ ਤੋਂ ਜਾਂਚ ਆਪਣੇ ਹੱਥਾਂ 'ਚ ਲੈ ਲਈ ਸੀ। ਇਹ ਦੋਸ਼ ਹੈ ਕਿ ਚੰਦਰਾਕਰ ਅਤੇ ਸਹਿ-ਦੋਸ਼ੀ ਰਵੀ ਉੱਪਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ "ਮਹਾਦੇਵ ਬੁੱਕ ਐਪ" ਦਾ ਪ੍ਰਚਾਰ ਕੀਤਾ ਅਤੇ ਪੈਨਲ ਅਤੇ ਸ਼ਾਖਾ ਸੰਚਾਲਕਾਂ ਰਾਹੀਂ ਆਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਚਲਾਇਆ। ਦੋਸ਼ਾਂ ਅਨੁਸਾਰ, ਕਮਿਸ਼ਨ ਦੇ ਲਾਲਚ 'ਚ ਸੈਂਕੜੇ ਬੈਂਕ ਖਾਤੇ ਖੋਲ੍ਹੇ ਗਏ ਸਨ ਅਤੇ ਸੱਟੇਬਾਜ਼ੀ ਤੋਂ ਪ੍ਰਾਪਤ ਗੈਰ-ਕਾਨੂੰਨੀ ਕਮਾਈ ਨੂੰ ਵੱਖ-ਵੱਖ ਖਾਤਿਆਂ ਰਾਹੀਂ ਸੰਯੁਕਤ ਅਰਬ ਅਮੀਰਾਤ 'ਚ ਭੇਜੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Breaking News ; 'ਅਗਨੀਵੀਰਾਂ' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
NEXT STORY