ਪੰਚਕੂਲਾ- ਪੰਚਕੂਲਾ ਦੇ ਇਕ ਸਕੂਲ 'ਚ ਕੁੱਟਮਾਰ ਦਾ ਸ਼ਿਕਾਰ ਹੋਈ ਕੁੜੀ ਦੇ ਪਰਿਵਾਰ ਲਈ ਰਾਹਤ ਅਤੇ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਜ਼ਿੰਦਗੀ ਅਤੇ ਮੌਤ ਵਿਚਕਾਰ ਲੰਬੀ ਲੜਾਈ ਤੋਂ ਬਾਅਦ ਕੁੜੀ ਨੂੰ ਚੰਡੀਗੜ੍ਹ ਦੇ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੁੜੀ ਜਦੋਂ ਆਪਣੇ ਮਾਪਿਆਂ ਨਾਲ ਖੁਸ਼ੀ-ਖੁਸ਼ੀ ਘਰ ਵਾਪਸ ਆ ਰਹੀ ਹੈ ਤਾਂ ਪਰਿਵਾਰ ਦੇ ਚਿਹਰਿਆਂ 'ਤੇ ਲੰਬੇ ਸਮੇਂ ਬਾਅਦ ਸੁਕੂਨ ਅਤੇ ਮੁਸਕਾਨ ਦਿਖਾਈ ਦਿੱਤੀ। ਜਿਸ ਘਰ ਪਿਛਲੇ ਕਈ ਦਿਨਾਂ ਤੋਂ ਚਿੰਤਾ, ਡਰ ਅਤੇ ਪ੍ਰਾਰਥਨਾਵਾਂ ਦਾ ਮਾਹੌਲ ਸੀ, ਉੱਥੇ ਹੁਣ ਕੁੜੀ ਦੀ ਵਾਪਸੀ ਨਾਲ ਖੁਸ਼ੀਆਂ ਨੇ ਦਸਤਕ ਦਿੱਤੀ ਹੈ।
ਇਸ ਦੁਖਦਾਈ ਘਟਨਾ ਨੇ ਨਾ ਸਿਰਫ ਪੰਚਕੂਲਾ, ਸਗੋਂ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹਜ਼ਾਰਾਂ ਲੋਕਾਂ ਨੇ ਕੁੜੀ ਦੀ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ। ਹੁਣ ਕੁੜਈ ਦੇ ਹਸਪਤਾਲ ਤੋਂ ਘਰ ਵਾਪਸੀ ਦੀ ਖ਼ਬਰ ਨੇ ਉਨ੍ਹਾਂ ਸਾਰਿਆਂ ਨੂੰ ਰਾਹਤ ਦਿੱਤੀ ਹੈ ਜੋ ਉਸ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਸਨ। ਦੂਜੇ ਪਾਸੇ ਸਮਾਜ ਸੇਵਕ ਅਨਿਲ ਥਾਪਰ ਨੇ ਐਲਾਨ ਕੀਤਾ ਹੈ ਕਿ ਉਹ ਕੁੜੀ ਦੀ ਸਿੱਖਿਆ ਦਾ ਪੂਰਾ ਖਰਚਾ ਚੁੱਕਣਗੇ। ਉਨ੍ਹਾਂ ਨੇ ਉਸ ਦੀ ਸਿੱਖਿਆ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ ਜਦੋਂ ਤੱਕ ਉਹ ਪੜ੍ਹਦੀ ਹੈ। ਉਮੀਦ ਹੈ ਕਿ ਸਮੇਂ ਦੇ ਨਾਲ, ਉਸ ਦੇ ਜ਼ਖ਼ਮ ਠੀਕ ਹੋ ਜਾਣਗੇ, ਉਸ ਦੇ ਚਿਹਰੇ 'ਤੇ ਮੁਸਕਰਾਹਟ ਵਾਪਸ ਆਵੇਗੀ ਅਤੇ ਉਹ ਕਿਤਾਬਾਂ, ਖੇਡਾਂ ਅਤੇ ਆਪਣੇ ਸੁਨਹਿਰੀ ਸੁਪਨਿਆਂ ਦੀ ਦੁਨੀਆ 'ਚ ਵਾਪਸ ਆ ਸਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਆਹ 'ਚ ਘੋੜ-ਦੌੜ, ਜੇਤੂ ਨੂੰ ਮਿਲੇਗੀ ਥਾਰ ! ਅਨੰਤ ਸਿੰਘ ਦੀ ਧੀ ਦੇ ਸ਼ਾਹੀ ਵਿਆਹ 'ਚ ਜਾਣੋ ਕੀ-ਕੀ ਹੈ ਖ਼ਾਸ
NEXT STORY