ਅਹਿਮਦਾਬਾਦ— ਕੁਝ ਦਿਨ ਪਹਿਲਾਂ ਇਕ ਫੋਟੋ ਵਾਇਰਲ ਹੋਈ ਸੀ, ਜਿਸ 'ਚ ਟੋਇਟਾ ਕੋਰੋਲਾ ਕਾਰ 'ਤੇ ਗਾਂ ਦਾ ਗੋਬਰ ਲਗਾਇਆ ਹੋਇਆ ਸੀ। ਬਾਅਦ 'ਚ ਖੁਲਾਸਾ ਹੋਇਆ ਸੀ ਕਿ ਇਹ ਕਾਰ ਅਹਿਮਦਾਬਾਦ ਦੀ ਸੇਜ਼ਲ ਸ਼ਾਹ ਦੀ ਸੀ। ਬਾਅਦ 'ਚ ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਕਾਰ 'ਤੇ ਗੋਬਰ ਲਗਾਉਣ ਦਾ ਕੀ ਕਾਰਨ ਸੀ। ਉੱਥੇ ਹੀ ਹੁਣ ਇਕ ਡਾਕਟਰ ਨੇ ਆਪਣੀ ਮਹਿੰਗੀ ਐੱਕਸ.ਯੂ.ਵੀ. 'ਤੇ ਗੋਬਰ ਲਗਾ ਕੇ ਫੋਟੋ ਸ਼ੇਅਰ ਕੀਤਾ ਹੈ। ਪੁਣੇ ਦੇ ਰਹਿਣ ਵਾਲੇ ਡਾਕਟਰ ਨਵਨਾਥ ਦੁਧਾਲ ਨੇ ਆਪਣੀ ਮਹਿੰਦਰਾ ਐੱਕਸ.ਯੂ.ਵੀ. 500 ਨੂੰ ਗਾਂ ਦੇ ਗੋਬਰ ਦੀ ਕੋਟਿੰਗ ਕਰ ਦਿੱਤੀ। ਇਕ ਨਿਊਜ਼ ਪੇਪਰ 'ਚ ਲੱਗੀ ਖਬਰ ਅਨੁਸਾਰ ਦੁਧਾਲ ਦਾ ਦਾਅਵਾ ਹੈ ਕਿ ਪੁਣੇ 'ਚ ਪੈ ਰਹੀ ਜ਼ਬਰਦਸਤ ਗਰਮੀ ਦਾ ਉਨ੍ਹਾਂ ਦੀ ਕਾਰ 'ਤੇ ਕੋਈ ਅਸਰ ਨਹੀਂ ਪੈ ਰਿਹਾ ਹੈ ਅਤੇ ਉਨ੍ਹਾਂ ਨੇ ਕਾਰ ਏ.ਸੀ. ਦੀ ਵਰਤੋਂ ਲਗਭਗ ਬੰਦ ਕਰ ਦਿੱਤੀ ਹੈ। ਉਨ੍ਹਾਂ ਕੋਲ ਪਹਿਲੀ ਪੀੜ੍ਹੀ ਦੀ ਮਹਿੰਦਰਾ ਐੱਕਸ.ਯੂ.ਵੀ. 500 ਹੈ। ਫੋਟੋ 'ਚ ਦੁਧਾਲ ਆਪਣੀ ਕਾਰ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੇ ਲਾਈਟ ਅਤੇ ਗਲਾਸ ਨੂੰ ਛੱਡ ਕੇ ਆਪਣੀ ਕਾਰ ਨੂੰ ਪੂਰੀ ਤਰ੍ਹਾਂ ਗੋਬਰ ਲਿਪਿਆ ਹੈ।ਕਾਰ ਦਾ ਤਾਪਮਾਨ ਬਾਹਰ ਦੇ ਮੁਕਾਬਲੇ 7 ਡਿਗਰੀ ਰਹਿੰਦਾ ਹੈ ਘੱਟ
ਦੁਧਾਲ ਅਨੁਸਾਰ ਉਨ੍ਹਾਂ ਦੀ ਕਾਰ 'ਤੇ ਗੋਬਰ ਦੇ ਤਿੰਨ ਕੋਟ ਕੀਤੇ ਗਏ ਹਨ ਅਤੇ ਇਹ ਇਕ ਮਹੀਨੇ ਤੱਕ ਸੁਰੱਖਿਅਤ ਰਹੇਗਾ। ਸੂਰਜ ਦੀ ਕਿਰਨਾਂ ਕਾਰਨ ਕਾਰ ਦੀ ਛੱਤ 'ਤੇ ਕੋਈ ਪ੍ਰਭਾਵ ਨਹੀਂ ਪੈ ਰਿਹਾ ਹੈ। ਉੱਥੇ ਹੀ ਇਸ ਤੋਂ ਬਾਅਦ ਕਾਰ ਦਾ ਤਾਪਮਾਨ ਬਾਹਰ ਦੇ ਮੁਕਾਬਲੇ 5 ਤੋਂ 7 ਡਿਗਰੀ ਘੱਟ ਰਹਿੰਦਾ ਹੈ।
ਆਸਾਨੀ ਨਾਲ ਹੋ ਜਾਂਦਾ ਹੈ ਸਾਫ਼
ਦੁਧਾਲ ਦਾ ਕਹਿਣਾ ਹੈ ਕਿ ਗਾਂ ਦੇ ਗੋਬਰ ਨੂੰ ਪਾਣੀ ਅਤੇ ਸੂਤੀ ਕੱਪੜੇ ਦੀ ਮਦਦ ਨਾਲ ਆਸਾਨੀ ਨਾਲ ਸਾਫ਼ ਕੀਤਾ ਸਕਦਾ ਹੈ। ਉੱਥੇ ਹੀ ਨਾ ਤਾਂ ਕਾਰ ਦੀ ਬਾਡੀ 'ਤੇ ਗੋਬਰ ਦੇ ਨਿਸ਼ਾਨ ਪੈਂਦੇ ਹਨ ਅਤੇ ਨਾ ਹੀ ਉਸ ਦਾ ਪੇਂਟ ਖਰਾਬ ਹੁੰਦਾ ਹੈ। ਹਾਲਾਂਕਿ ਕੁਝ ਸਮੇਂ ਤੱਕ ਕਾਰ ਦੇ ਅੰਦਰ ਗੋਬਰ ਦੀ ਥੋੜ੍ਹੀ ਬੱਦਬੂ ਜ਼ਰੂਰ ਮਹਿਸੂਸ ਹੁੰਦੀ ਹੈ, ਜੋ ਕੁਝ ਸਮੇਂ ਬਾਅਦ ਚੱਲੀ ਜਾਂਦੀ ਹੈ।
ਗੋਬਰ ਨਾਲ ਕਾਰ ਠੰਡੀ ਹੋਣ 'ਚ ਮਦਦ
ਡਾਕਟਰ ਦੁਧਾਲ ਮੁੰਬਈ 'ਚ ਟਾਟਾ ਕੈਂਸਰ ਹਸਪਤਾਲ 'ਚ ਸੀਨੀਅਰ ਡਾਕਟਰ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੈਂਸਰ ਰੋਗੀਆਂ 'ਤੇ ਗਾਂ ਦੇ ਪਿਸ਼ਾਬ ਦੇ ਫਾਇਦਿਆਂ ਨੂੰ ਲੈ ਕੇ ਕਾਫੀ ਪੜ੍ਹਿਆ ਹੈ। ਹਾਲਾਂਕਿ ਅਜੇ ਤੱਕ ਅਜਿਹੀ ਕੋਈ ਸਟਡੀ ਸਾਹਮਣੇ ਨਹੀਂ ਆਈ ਹੈ, ਜਿਸ 'ਚ ਗਾਂ ਦੇ ਗੋਬਰ ਨਾਲ ਕਾਰ ਠੰਡੀ ਹੋਣ 'ਚ ਮਦਦ ਮਿਲੀ ਹੋਵੇ।ਸੇਜ਼ਲ ਸ਼ਾਹ ਨੇ ਵੀ ਕਾਰ ਪੂਰੀ ਤਰ੍ਹਾਂ ਗੋਬਰ ਨਾਲ ਢੱਕੀ ਸੀ
ਇਸ ਤੋਂ ਪਹਿਲਾਂ ਅਹਿਮਦਾਬਾਦ ਦੀ ਸੇਜ਼ਲ ਸ਼ਾਹ ਨੇ ਕਾਰ ਨੂੰ ਗਰਮ ਹੋਣ ਤੋਂ ਰੋਕਣ ਲਈ ਟੋਇਟਾ ਕੋਰੋਲਾ ਕਾਰ ਨੂੰ ਪੂਰੀ ਤਰ੍ਹਾਂ ਗਾਂ ਦਾ ਗੋਬਰ ਲਗਾਇਆ। ਟੋਇਟਾ ਕੋਰੋਲਾ ਅਲਟਿਸ ਨੂੰ ਪੂਰੀ ਤਰ੍ਹਾਂ ਨਾਲ ਢੱਕ ਦਿੱਤਾ ਗਿਆ, ਇੱਥੇ ਤੱਕ ਕਿ ਕਾਰ ਦੀ ਛੱਤ ਨੂੰ ਵੀ ਗੋਬਰ ਨਾਲ ਢੱਕ ਦਿੱਤਾ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਗਾਂ ਦਾ ਗੋਬਰ ਉਸ਼ਮਾ ਰੋਧੀ (ਇੰਸੁਲੇਟਰ) ਦੀ ਤਰ੍ਹਾਂ ਕੰਮ ਕਰਦਾ ਹੈ।
ਮਾਲੇਗਾਂਵ ਧਮਾਕਾ ਕੇਸ: NIA ਕੋਰਟ 'ਚ ਸੁਣਵਾਈ ਮੁਲਤਵੀਂ
NEXT STORY