ਜੈਪੁਰ — ਰਾਜਸਥਾਨ ਦੇ ਸੀਕਰ 'ਚ ਬੁੱਧਵਾਰ ਨੂੰ ਵੱਡਾ ਹਾਦਸਾ ਹੋ ਗਿਆ। ਇਥੇ ਦੇ ਖਾਟੂ ਸ਼ਿਆਮਜੀ ਥਾਣਾ ਇਲਾਕੇ 'ਚ ਜੀਪ ਅਤੇ ਮਿੰਨੀ ਬੱਸ ਦੀ ਟੱਕਰ 'ਚ 7 ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ ਲੋਕ ਜ਼ਖਮੀ ਵੀ ਹੋ ਗਏ। ਦੋਵਾਂ ਗੱਡੀਆਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨ੍ਹਾਂ ਦੇ ਪਰਖੱਚੇ ਉੱਡ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਗੰਭੀਰ ਰੂਪ ਨਾਲ ਜ਼ਖਮੀ ਪੰਜ ਲੋਕਾਂ ਨੂੰ ਜੈਪੁਰ ਰੈਫਰ ਕੀਤਾ ਗਿਆ ਹੈ।
ਮਿੰਨੀ ਬੱਸ 'ਚ ਖਾਟੂ ਸ਼ਿਆਮਜੀ ਦੇ ਦਰਸ਼ਨ ਕਰ ਪਰਤ ਰਹੇ ਸ਼ਰਧਾਲੂ ਦੱਸੇ ਜਾ ਰਹੇ ਹਨ। ਸੂਚਨਾ ਤੋਂ ਬਾਅਦ ਖਾਟੂ ਸ਼ਿਆਮਜੀ ਥਾਣਾ ਅਧਿਕਾਰੀ, ਰੀਂਗਸ ਥਾਣਾ ਅਧਿਕਾਰ, ਰੀਂਗਸ ਪੁਲਸ ਇੰਚਾਰਜ ਅਤੇ ਦਾਤਾਰਾਮਗੜ੍ਹ ਸਬ ਡਿਵੀਜ਼ਨ ਅਫਸਰ ਵੀ ਮੌਕੇ 'ਤੇ ਪਹੁੰਚੇ। ਫਿਲਹਾਲ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਤਿੰਨ ਮ੍ਰਿਤਕਾਂ ਦੀਆਂ ਲਾਸ਼ਾਂ ਖਾਟੂ ਸ਼ਿਆਮਜੀ ਦੇ ਹਸਪਤਾਲ ਦੀ ਮੋਰਚਰੀ 'ਚ ਰਖਵਾਏ ਗਏ ਹਨ। ਉਥੇ ਹੀ ਚਾਰ ਮ੍ਰਿਤਕਾਂ ਦੀਆਂ ਲਾਸ਼ਾਂ ਰੀਂਗਸ ਹਸਪਤਾਲ ਦੀ ਮੋਰਚਰੀ 'ਚ ਰੱਖੇ ਗਏ ਹਨ। ਹੋਰਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।
ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਦਲੇ ਪਾਕਿ ਨੇ ਹੁਣ ਮੰਗਿਆ ਅਜਮੇਰ ਸ਼ਰੀਫ ਦਾ ਲਾਂਘਾ
NEXT STORY