ਮਦੁਰਾਈ (ਏਜੰਸੀ)- ਦੀਵਾਲੀ 'ਤੇ ਮਠਿਆਈ ਦਾ ਡੱਬਾ ਮਿਲਣ ਦੀ ਉਮੀਦ ਵਿੱਚ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਆਪਣੇ ਘਰ ਦਾ ਪਤਾ ਕੀ ਸਾਂਝਾ ਕੀਤਾ, ਉਸ ਲਈ ਤਾਂ ਮੁਸੀਬਤਾਂ ਦਾ ਪਿਟਾਰਾ ਹੀ ਖੁੱਲ੍ਹ ਗਿਆ। ਮਠਿਆਈ ਤਾਂ ਮਿਲੀ ਨਹੀਂ ਪਰ ਘਰ ਵਿੱਚ ਵਾਸ਼ਿੰਗ ਮਸ਼ੀਨਾਂ, ਫਰਿੱਜ, ਸਮਾਰਟਫੋਨ ਅਤੇ ਟੈਲੀਵਿਜ਼ਨ ਵਰਗੀਆਂ ਮਹਿੰਗੀਆਂ ਚੀਜ਼ਾਂ ਡਿਲੀਵਰ ਹੋਣ ਲੱਗੀਆਂ ਅਤੇ "ਕੈਸ਼ ਆਨ ਡਿਲੀਵਰੀ" (COD) ਦੇ ਇਨ੍ਹਾਂ ਆਰਡਰਾਂ ਤੋਂ ਨਿਰਾਸ਼ ਹੋ ਕੇ, ਉਸਨੂੰ ਆਖਿਰਕਾਰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ: ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ ਛੱਡ'ਤੀ ਸੀ ਦੁਨੀਆ
ਹੱਦ ਤਾਂ ਉਦੋਂ ਹੋ ਗਈ ਜਦੋਂ ਕੁਝ ਸ਼ਰਾਰਤੀ ਤੱਤਾਂ ਨੇ ਉਸਦੇ ਪਤੇ 'ਤੇ JCB ਖੁਦਾਈ ਮਸ਼ਾਨਾਂ ਅਤੇ 70 ਕਰੋੜ ਰੁਪਏ ਦੇ ਫੌਜੀ ਟੈਂਕਾਂ ਤੱਕ ਦੇ ਆਰਡਰ ਦੇ ਦਿੱਤੇ। ਮਦੁਰਾਈ ਦੇ ਰਹਿਣ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਲ ਵੀਰਾਮਣੀ ਨੂੰ ਆਪਣੇ ਸਥਾਨਕ ਲਹਿਜ਼ੇ ਅਤੇ ਹਾਸੇ-ਮਜ਼ਾਕ ਵਾਲੀਆਂ ਪੋਸਟਾਂ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ, ਉਸਨੇ ਦੀਵਾਲੀ 'ਤੇ ਮਠਿਆਈ ਦਾ ਡੱਬਾ ਮਿਲਣ ਦੀ ਉਮੀਦ ਵਿੱਚ ਸੋਸ਼ਲ ਮੀਡੀਆ 'ਤੇ ਪੱਛਮੀ ਅਨੁਪਨਾਦੀ ਸਥਿੱਤ ਆਪਣੇ ਘਰ ਦਾ ਪਤਾ ਸਾਂਝਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਮੰਗਣੀ ਤੋੜਨ ਦੇ ਕੁੱਝ ਹਫ਼ਤਿਆਂ ਬਾਅਦ ਮੁੜ ਇੱਕ ਹੋਏ ਆਕ੍ਰਿਤੀ ਤੇ ਪ੍ਰਿਥਵੀ ਸ਼ਾਅ, ਸਾਂਝਾ ਕੀਤਾ ਭਾਵੁਕ ਨੋਟ

ਉਸਨੂੰ ਉਮੀਦ ਸੀ ਕਿ ਕੋਈ "ਫਾਲੋਅਰ" ਉਸਦੀ ਬੇਨਤੀ ਨੂੰ ਪੂਰਾ ਕਰੇਗਾ। ਪਰ ਕੁਝ ਸ਼ਰਾਰਤੀ ਫਾਲੋਅਰਜ਼ ਨੇ ਉਸਦੀ ਅਪੀਲ ਦਾ ਫਾਇਦਾ ਉਠਾਇਆ ਅਤੇ ਉਸਦੇ ਘਰ ਦੇ ਪਤੇ 'ਤੇ ਕੈਸ਼ ਆਨ ਡਿਲੀਵਰੀ ਰਾਹੀਂ ਇੱਕ ਤੋਂ ਬਾਅਦ ਇੱਕ ਸਾਮਾਨ ਦੇ ਆਰਡਰ ਦੇਣੇ ਸ਼ੁਰੂ ਕਰ ਦਿੱਤੇ। ਵੇਖਦੇ ਹੀ ਵੇਖਦੇ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੀਆਂ ਈ-ਕਾਮਰਸ ਕੰਪਨੀਆਂ ਦੇ ਡਿਲੀਵਰੀ ਏਜੰਟ ਉਸਦੇ ਘਰ ਪਹੁੰਚਣੇ ਸ਼ੁਰੂ ਹੋ ਗਏ, ਜੋ ਵਾਸ਼ਿੰਗ ਮਸ਼ੀਨਾਂ, ਫਰਿੱਜ, ਸਮਾਰਟਫੋਨ ਅਤੇ ਟੈਲੀਵਿਜ਼ਨ ਵਰਗੀਆਂ ਮਹਿੰਗੀਆਂ ਇਲੈਕਟ੍ਰਾਨਿਕ ਚੀਜ਼ਾਂ ਲੈ ਕੇ ਗਏ। ਇੱਕ ਟੈਲੀਵਿਜ਼ਨ ਸੈੱਟ ਦਾ ਆਰਡਰ ਤਾਂ ₹1.69 ਲੱਖ ਦਾ ਨਿਕਲਿਆ।
ਇਹ ਵੀ ਪੜ੍ਹੋ: ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਵੀਰਮਨੀ ਨੇ ਨਾ ਤਾਂ ਇਹ ਸਾਮਾਨ ਆਰਡਰ ਕੀਤਾ ਸੀ ਅਤੇ ਨਾ ਹੀ ਉਸ ਕੋਲ ਇਨ੍ਹਾਂ ਦਾ ਭੁਗਤਾਨ ਕਰਨ ਲਈ ਪੈਸੇ ਸਨ। ਨਤੀਜੇ ਵਜੋਂ, ਉਹ ਨਾ ਤਾਂ ਸਾਮਾਨ ਸਵੀਕਾਰ ਕਰ ਸਕਦਾ ਸੀ ਅਤੇ ਨਾ ਹੀ ਡਿਲੀਵਰੀ ਏਜੰਟਾਂ ਨੂੰ ਜ਼ਰੂਰੀ OTP (ਵਨ-ਟਾਈਮ ਪਾਸਵਰਡ) ਪ੍ਰਦਾਨ ਕਰ ਸਕਦਾ ਸੀ, ਜਿਸ ਤੋਂ ਬਿਨਾਂ ਡਿਲੀਵਰੀ ਪ੍ਰਕਿਰਿਆ ਪੂਰੀ ਨਹੀਂ ਹੋ ਸਕਦੀ ਸੀ। ਮੁਸੀਬਤ ਇੱਥੇ ਹੀ ਖਤਮ ਨਹੀਂ ਹੋਈ। ਘਰੇਲੂ ਉਪਕਰਣਾਂ ਤੋਂ ਇਲਾਵਾ, ਸਵਿਗੀ ਅਤੇ ਜ਼ੋਮੈਟੋ ਦੇ ਡਿਲੀਵਰੀ ਏਜੰਟ ਵੀ ਵੀਰਮਨੀ ਦੇ ਘਰ ਭੋਜਨ ਅਤੇ ਖਾਣ-ਪੀਣ ਦਾ ਸਾਮਾਨ ਲੈ ਕੇ ਪਹੁੰਚਣ ਲੱਗੇ। ਲਗਾਤਾਰ ਆ ਰਹੇ ਆਰਡਰਾਂ ਤੋਂ ਤੰਗ ਆ ਕੇ ਵੀਰਾਮਣੀ ਨੇ ਆਪਣੇ ਘਰ ਤੋਂ ਇੱਕ ਵੀਡੀਓ ਸਾਂਝਾ ਕੀਤਾ। ਇਸ ਵਿੱਚ, ਉਸਨੇ ਆਪਣੇ ਫਾਲੋਅਰਜ਼ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਅਜਿਹੀ ਸ਼ਰਾਰਤ ਨੂੰ ਰੋਕ ਦੇਣ।
ਇਹ ਵੀ ਪੜ੍ਹੋ: "ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ ਲਿਆ ਵੱਡਾ ਫੈਸਲਾ
ਉਸਨੇ ਕਿਹਾ, "ਤੁਹਾਡੇ ਤੋਂ ਮਠਿਆਈ ਦਾ ਇੱਕ ਡੱਬਾ ਮਿਲਣ ਦੀ ਉਮੀਦ ਤੋਂ ਬਾਅਦ ਮੈਂ ਬਹੁਤ ਪਰੇਸ਼ਾਨ ਹੋ ਰਿਹਾ ਹਾਂ। ਮੈਂ ਤੁਹਾਡੇ ਪੈਰੀਂ ਪੈਂਦਾ ਹਾਂ... ਕਿਰਪਾ ਕਰਕੇ ਆਰਡਰ ਦੇਣਾ ਬੰਦ ਕਰੋ। ਮੈਂ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿੱਚ ਹਾਂ।" ਹਾਲਾਂਕਿ, ਉਸਦੀ ਜਨਤਕ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਡਿਲੀਵਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ। ਜਦੋਂ ਪੱਤਰਕਾਰ ਅਤੇ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਉਸਦੇ ਅਨੁਪਨਾਦੀ ਘਰ ਪਹੁੰਚੇ ਤਾਂ ਉਥੇ ਤਾਲਾ ਲੱਗਿਆ ਮਿਲਿਆ। ਗੁਆਂਢੀਆਂ ਨੇ ਦੱਸਿਆ ਕਿ ਡਿਲੀਵਰੀ ਏਜੰਟਾਂ ਦੇ ਲਗਾਤਾਰ ਦਿਨ-ਰਾਤ ਘਰ ਪਹੁੰਚਣ ਅਤੇ "ਪ੍ਰੇਸ਼ਾਨ" ਹੋਣ ਕਾਰਨ ਵੀਰਾਮਣੀ ਨੂੰ ਆਪਣਾ ਸਾਮਾਨ ਸਮੇਟ ਕੇ ਇੱਥੋਂ ਜਾਣ ਪਿਆ। ਸੋਸ਼ਲ ਮੀਡੀਆ 'ਤੇ ਇੱਕ ਹਾਲੀਆ ਰੀਲ ਵਿੱਚ, ਵੀਰਾਮਣੀ ਨੇ ਕਿਹਾ, "ਮੈਂ ਯਾਤਰਾ ਕਰ ਰਿਹਾ ਹਾਂ। ਹੁਣ ਕੋਈ ਵੀ ਮੇਰਾ ਪਤਾ ਨਹੀਂ ਲੱਭ ਸਕਦਾ। ਹੁਣ ਕੋਈ ਵੀ ਮੈਨੂੰ ਕੰਟਰੋਲ ਨਹੀਂ ਕਰ ਸਕਦਾ।" ਇਸ ਸਮੇਂ, ਵੀਰਾਮਣੀ ਕਿੱਥੇ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ ਪ੍ਰਾਈਵੇਟ ਗੱਲਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
14,15 ਅਕਤੂਬਰ ਨੂੰ ਪੈਣਗੇ ਗੜੇ, ਇਨ੍ਹਾਂ ਸੂਬਿਆਂ ਲਈ ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ
NEXT STORY