ਨੋਇਡਾ— 29 ਫਰਵਰੀ ਤੋਂ ਲਾਪਤਾ ਦਿੱਲੀ ਦੇ ਨਾਲ ਲੱਗਦੇ ਨੋਇਡਾ ਸੈਕਟਰ-37 ਦੀ ਰਹਿਣ ਵਾਲੀ ਫੈਸ਼ਨ ਡਿਜ਼ਾਈਨਰ ਸ਼ਿਪਰਾ ਸ਼ੁੱਕਰਵਾਰ ਦੀ ਸਵੇਰ ਨੂੰ ਪੁਲਸ ਨੂੰ ਮਿਲ ਗਈ। ਸ਼ਿਪਰਾ ਨੂੰ ਪੁਲਸ ਨੇ ਗੁੜਗਾਓਂ ਤੋਂ ਸਹੀ ਸਲਾਮਤ ਬਰਾਮਦ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਅਗਵਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।
ਪੁਲਸ ਨੇ ਖੁਲਾਸਾ ਕੀਤਾ ਕਿ ਸ਼ਿਪਰਾ ਪਰਿਵਾਰਕ ਵਿਵਾਦ ਕਾਰਨ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਗਈ ਸੀ। ਟੀ. ਵੀ. 'ਤੇ ਆਪਣੇ ਪਰਿਵਾਰ ਨੂੰ ਪਰੇਸ਼ਾਨ ਦੇਖ ਕੇ ਉਹ ਵਾਪਸ ਆ ਗਈ। ਡੀ. ਆਈ. ਜੀ. ਨੇ ਖੁਲਾਸਾ ਕੀਤਾ ਕਿ ਸ਼ਿਪਰਾ ਪਰਿਵਾਰਕ ਸਮੱਸਿਆ ਕਾਰਨ ਪਰੇਸ਼ਾਨ ਸੀ। ਡੀ. ਆਈ. ਜੀ. ਨੇ ਦੱਸਿਆ ਕਿ ਟੀ. ਵੀ. ਸ਼ੋਅ 'ਕ੍ਰਾਈਮ ਪੈਟਰੋਲ' ਦੇਖ ਕੇ ਉਸ ਨੇ ਘਰ ਤੋਂ ਜਾਣ ਦੀ ਪਲਾਨਿੰਗ ਬਣਾਈ ਸੀ। ਉਹ ਜੈਪੁਰ ਵਿਚ ਇਕ ਆਸ਼ਰਮ 'ਚ ਜਾ ਕੇ ਰਹਿ ਰਹੀ ਸੀ। ਗੁੜਗਾਓਂ ਆ ਜਾਣ ਤੋਂ ਬਾਅਦ ਬੀਤੀ ਰਾਤ ਤਕਰੀਬਨ ਡੇਢ ਵਜੇ ਦੇ ਕਰੀਬ ਉਸ ਨੇ ਆਪਣੇ ਪਤੀ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਹ ਗੁੜਗਾਓਂ ਵਿਚ ਹੈ ਅਤੇ ਬਿਲਕੁੱਲ ਠੀਕ ਹੈ।
ਦੱਸਣ ਯੋਗ ਹੈ ਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਿਪਰਾ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਸ਼ਿਪਰਾ ਦੀ ਚਾਂਦਨੀ ਚੌਕ ਵਿਚ ਬੁਟੀਕ ਹੈ। ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਉਸ ਦਾ ਆਪਣੀ ਦੁਕਾਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਕਿਤੇ ਉਸ ਨੂੰ ਅਗਵਾ ਤਾਂ ਨਹੀਂ ਕਰ ਲਿਆ ਗਿਆ।
ਕਾਂਗਰਸ ਵਿਧਾਇਕ ਵੈਂਕਟ ਰੈੱਡੀ ਦਾ ਹੋਇਆ ਦੇਹਾਂਤ
NEXT STORY