ਚੌਪਟਾ- ਹਰਿਆਣਾ ਦੇ ਸਿਰਸਾ ਦੇ ਪਿੰਡ ਜਮਾਲ ਵਿਚ ਮੰਗਲਵਾਰ ਦੁਪਹਿਰ ਸੋਲਰ ਪਲਾਂਟ ਵਿਚ ਕੰਮ ਕਰ ਰਹੇ ਠੇਕੇਦਾਰ ਸੁਭਾਸ਼ ਚੰਦਰ (45) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜਮਾਲ ਵਿਚ ਹੈਕਸਾ ਸਨ ਐਨਰਜੀ ਪ੍ਰਾਈਵੇਟ ਲਿਮਟਿਡ ਦੇ ਨਾਂ ’ਤੇ ਰਾਜਸਥਾਨ ਸਰਹੱਦ ਨੇੜੇ ਸੋਲਰ ਪਲਾਂਟ ਲਗਾਇਆ ਜਾ ਰਿਹਾ ਹੈ। ਉੱਥੇ ਪਲਾਂਟ ਦਾ ਠੇਕੇਦਾਰ ਸੁਭਾਸ਼ ਚੰਦਰ ਮੰਗਲਵਾਰ ਦੁਪਹਿਰ ਡੇਢ ਵਜੇ ਬੈਠਾ ਹੋਇਆ।
ਇਸੇ ਦੌਰਾਨ 2-3 ਨੌਜਵਾਨ ਸੋਲਰ ਪਲਾਂਟ ਵਿਚ ਪਹੁੰਚੇ ਅਤੇ ਸੁਭਾਸ਼ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਪਿੱਠ ’ਤੇ ਲੱਗੀ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਸੁਭਾਸ਼ ਨੂੰ ਸਿਰਸਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨਾਥੂਸਰੀ ਚੌਪਟਾ ਥਾਣਾ ਮੁਖੀ ਪ੍ਰਮੋਦ ਕੁਮਾਰ ਅਤੇ ਜਮਾਲ ਚੌਕੀ ਇੰਚਾਰਜ ਰਾਮਕੁਮਾਰ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵ੍ਰਿੰਦਾਵਨ 'ਚ ਵੱਡਾ ਹਾਦਸਾ : ਟੈਂਕ ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਏ 4 ਵਿਦਿਆਰਥੀ, ਹੋਈ ਮੌਤ
NEXT STORY