ਸੋਨੀਪਤ : ਵਿਦਿਆਰਥੀ ਨੇ ਲੈਕਚਰਾਰ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ

You Are HereNational
Wednesday, March 14, 2018-9:12 AM

ਸੋਨੀਪਤ(ਅੰਕੁਸ਼) — ਸੋਨੀਪਤ ਦੇ ਪਿੱਪਲੀ ਪਿੰਡ 'ਚ ਸ਼ਹੀਦ ਦਲਬੀਰ ਸਿੰਘ ਗੌਰਮਿੰਟ ਕਾਲਜ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਾਲਜ ਕੈਂਪਸ ਵਿਚ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਰਾਜੇਸ਼ ਮਲਿਕ ਨਾਮ ਦੇ ਲੈਕਚਰਾਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਸੂਚਨਾ ਮਿਲਦੇ ਹੀ ਖਰਖੋਦਾ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਐੱਫ.ਐੱਸ.ਐੱਲ. ਦੀ ਟੀਮ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
PunjabKesari
ਕਾਲਜ ਦੇ ਪ੍ਰਿੰਸੀਪਲ ਰਵੀ ਜੈ ਪ੍ਰਕਾਸ਼ ਅਨੁਸਾਰ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਲੈਕਚਰਾਰ ਕਲਰਕ ਦੇ ਕਮਰੇ ਵਿਚ ਸੀ। ਦੂਸਰੇ ਸਾਲ ਦਾ ਵਿਦਿਆਰਥੀ  ਜਗਮਾਲ ਪਿਸਤੌਲ ਲੈ ਕੇ ਕਲਰਕ ਦੇ ਕਮਰੇ ਵਿਚ ਆਇਆ ਅਤੇ ਆਪਣੇ ਲੈਕਚਰਾਰ 'ਤੇ ਇਕ ਤੋਂ ਬਾਅਦ ਇਕ 3 ਗੋਲੀਆਂ ਦਾਗ਼ੀਆਂ, ਜਿਸ ਕਾਰਨ ਲੈਕਚਰਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇ ਕੇ ਵਿਦਿਆਰਥੀ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਨਾਲ ਕਾਲਜ ਵਿਚ ਹਫੜਾ-ਦਫੜੀ ਮੱਚ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। 


PunjabKesari
ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਵਿਦਿਆਰਥੀ ਨੂੰ ਫੜਣ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਕ ਕਰ ਲਿਆ ਜਾਵੇਗਾ। ਇਸ ਸ਼ਰਮਨਾਕ ਘਟਨਾ ਕਾਰਨ ਸਾਰਾ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਸਦਮੇ ਵਿਚ ਹਨ । ਘਟਨਾ ਦੇ ਕਾਰਨਾਂ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਦੱਸਿਆ ਜਾਂਦਾ ਹੈ ਕਿ ਉਕਤ ਲੈਕਚਰਾਰ ਨੇ ਮੁਲਜ਼ਮ ਵਿਦਿਆਰਥੀ ਨੂੰ ਕਈ ਵਾਰ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਤੋਂ ਰੋਕਿਆ ਸੀ। ਇਸ ਤੋਂ ਗੁੱਸੇ ਵਿਚ ਆ ਕੇ ਵਿਦਿਆਰਥੀ ਨੇ ਲੈਕਚਰਾਰ ਦੀ ਹੱਤਿਆ ਕਰ ਦਿੱਤੀ।


 

Edited By

Harinder Kaur

Harinder Kaur is News Editor at Jagbani.

Popular News

!-- -->