ਹਰਿਆਣਾ— ਹਰਿਆਣਾ 'ਚ ਸੋਨੀਪਤ ਦੇ ਬਰੌਣਾ ਪਿੰਡ 'ਚ ਐਤਵਾਰ ਸਵੇਰੇ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਤਲ ਗੈਂਗਵਾਰ ਕਰਕੇ ਕੀਤਾ ਗਿਆ ਹੈ। ਗੈਂਗਸਟਰ ਰਵੀ ਲਾਂਬਾ ਅਤੇ ਮੁਨੀਆ ਗੈਂਗ ਦੀ ਪਿਛਲੇ ਲੰਬੇ ਸਮੇਂ ਤੋਂ ਆਪਸ 'ਚ ਦੁਸ਼ਮਣੀ ਚੱਲ ਰਹੀ ਸੀ। ਇਸ ਕਰਕੇ ਰਵੀ ਲਾਂਬਾ ਦੇ ਪਿਤਾ ਅਤਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਤਲ ਦਾ ਦੋਸ਼ ਮੁਨੀਆ ਗੈਂਗ 'ਤੇ ਲੱਗਾ ਹੈ। ਪੁਲਸ ਨੇ ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਰਵੀ ਲਾਂਬਾ ਅਤੇ ਮੁਨੀਆ ਕਿਸੇ ਕੇਸ 'ਚ ਜੇਲ 'ਚ ਬੰਦ ਸਨ। ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਕਰਕੇ ਦੋਵੇਂ ਇਕ-ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ। ਰਵੀ ਨੇ ਮੁਨੀਆ ਨੂੰ ਮਾਰਨ ਦੀ ਯੋਜਨਾ ਬਣਾਈ। ਜਦੋਂ ਉਹ ਮੁਨੀਆ ਨੂੰ ਮਾਰਨ ਲਈ ਪੁੱਜੇ ਤਾਂ ਉਸ ਦੀ ਥਾਂ ਉਸ ਨੇ ਛੋਟੇ ਭਰਾ ਨੂੰ ਮਾਰ ਦਿੱਤਾ। ਇਸ ਦੇ ਬਾਅਦ ਮੁਨੀਆ ਨੇ ਵੀ ਰਵੀ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਉਸ ਦਾ ਬਦਲਾ ਲੈਣ ਲਈ ਅੱਜ ਉਸ ਦੇ ਪਿਤਾ ਅਤਰ ਸਿੰਘ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ-ਸੀ.ਪੀ.ਐੈੱਮ. ਵਿਚਕਾਰ ਆਈ ਦਰਾੜ, ਨਹੀਂ ਲੜੇਗੀ ਚੌਣ
NEXT STORY