ਤਿਰੂਕੋਵਿਲੁਰ (ਏਜੰਸੀ)- ਦੱਖਣ ਦੀਆਂ ਫਿਲਮਾਂ ਦੇ ਸੁਪਸਟਾਰ ਅਜੀਤ ਦੇ ਕਟ ਆਊਟ 'ਤੇ ਦੁੱਧ ਚੜ੍ਹਾਉਣ ਦੀ ਅਜਿਹੀ ਹੋੜ ਲੱਗੀ ਕਿ ਉਥੇ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਕਟ ਆਊਟ 'ਤੇ ਚੜ੍ਹ ਕੇ ਪ੍ਰਸ਼ੰਸਕ ਆਪਣੇ ਹਰਮਨ ਪਿਆਰੇ ਐਕਟਰ ਨੂੰ ਦੁੱਧ ਚੜ੍ਹਾ ਰਹੇ ਸਨ। ਇਸ ਦੌਰਾਨ ਅਚਾਨਕ ਹੀ ਪੂਰਾ ਕਟ ਆਊਟ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿਚ ਤਕਰੀਬਨ 5 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਹਾਦਸਾ ਤਾਮਿਲਨਾਡੂ ਦੇ ਤਿਰੁਕੋਵਿਲੁਰ ਇਲਾਕੇ ਵਿਚ ਹੋਇਆ। ਦਰਅਸਲ ਇਥੇ ਐਕਟਰ ਅਜੀਤ ਕੁਮਾਰ ਦਾ ਵੱਡਾ ਜਿਹਾ ਕਟ ਆਊਟ ਲੱਗਾ ਹੋਇਆ ਸੀ।
ਇਸ ਕਟ ਆਊਟ 'ਤੇ ਅਚਾਨਕ ਹੀ ਵੱਡੀ ਗਿਣਤੀ ਵਿਚ ਐਕਟਰ ਦੇ ਫੈਨਸ ਦੁੱਧ ਚੜ੍ਹਾਉਣ ਲਈ ਪਹੁੰਚਣ ਲੱਗੇ। ਉਨ੍ਹਾਂ ਦੇ ਦੁੱਧ ਚੜ੍ਹਾਉਣ ਦੀ ਇਸ ਪ੍ਰਕਿਰਿਆ ਨੂੰ ਪਾਲ ਅਭਿਸ਼ੇਕਮ ਕਿਹਾ ਜਾਂਦਾ ਹੈ। ਅਜੇ ਪ੍ਰਸ਼ੰਸਕ ਐਕਟ ਦੇ ਕਟ ਆਊਟ 'ਤੇ ਦੁਧ ਚੜ੍ਹਾ ਹੀ ਰਹੇ ਸਨ ਤਾਂ ਇਹ ਹਾਦਸਾ ਹੋ ਗਿਆ। ਪੂਰੀ ਘਟਨਾ ਦੀ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਐਕਟਰ ਦੇ ਫੈਨਸ ਕਟ ਆਊਟ 'ਤੇ ਚੜ੍ਹ ਕੇ ਉਨ੍ਹਾਂ ਦੇ ਉਪਰ ਦੁੱਧ ਚੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਕਟ ਆਊਟ ਡਿੱਗ ਵੀ ਸਕਦਾ ਹੈ। ਇਸੇ ਦੌਰਾਨ ਅਚਾਨਕ ਕਟ ਆਊਟ ਹੇਠਾਂ ਡਿੱਗ ਗਿਆ, ਜਿਸ ਵਿਚ ਤਕਰੀਬਨ 5 ਲੋਕ ਜ਼ਖਮੀ ਹੋਏ ਹਨ।
ਅਮਿਤ ਸ਼ਾਹ ਦੀ ਟੀਮ 'ਚ ਸ਼ਾਮਲ ਹੋਏ ਸ਼ਿਵਰਾਜ, ਵਸੁੰਧਰਾ ਤੇ ਰਮਨ ਸਿੰਘ
NEXT STORY