ਸਿਓਲ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਆਪਣੀ ਦੋ ਦਿਨੀਂ ਯਾਤਰਾ 'ਤੇ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪਹੁੰਚੇ। ਇੱਥੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਭਾਰਤੀ ਭਾਈਚਾਰੇ ਦੇ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਏ। ਇੱਥੇ ਉਹ ਦੱਖਣੀ ਕੋਰੀਆ ਦੇ ਨਾਲ ਭਾਰਤ ਦੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਵਪਾਰ ਤੇ ਨਿਵੇਸ਼ ਸਮੇਤ ਵੱਖ-ਵੱਖ ਖੇਤਰਾਂ ਵਿਚ ਦੋ-ਪੱਖੀ ਸਹਿਯੋਗ ਨੂੰ ਵਧਾਵਾ ਦੇਣ ਲਈ ਪਹੁੰਚੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਦੱਖਣੀ ਕੋਰੀਆ ਨੂੰ 'ਮੇਕ ਇੰਨ ਇੰਡੀਆ' ਜਿਹੀ ਭਾਰਤ ਦੀਆਂ ਮਹੱਤਵਪੂਰਣ ਪਹਿਲਾਂ ਵਿਚੋਂ ਇਕ ਖਾਸ ਸਹਿਯੋਗੀ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਲੋਕਤੰਤਰ ਦੇ ਸਾਥੀ ਦੇ ਰੂਪ ਵਿਚ ਭਾਰਤ ਅਤੇ ਦੱਖਣੀ ਕੋਰੀਆ ਵਿਸ਼ਵ ਸ਼ਾਂਤੀ ਲਈ ਸਾਂਝੇ ਮੁੱਲਾਂ ਅਤੇ ਦ੍ਰਿਸ਼ਟੀਕੋਣ ਸਾਂਝੇ ਕਰਦੇ ਹਨ।
ਪੀ.ਐਮ. ਮੋਦੀ ਦੇ ਸਵਾਗਤ ਲਈ ਭਾਰਤੀ ਭਾਈਚਾਰੇ ਦੇ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਿਆ ਗਿਆ। ਸਿਓਲ ਦੇ 'ਲੋਟੇ' ਹੋਟਲ ਮੌਜੂਦ ਭਾਰਤੀ ਕਮਿਊਨਿਟੀ ਦੇ ਲੋਕਾਂ ਨੇ ਮੋਦੀ ਦਾ ਸਵਾਗਤ ਕੀਤਾ। ਪੀ.ਐੱਮ. ਦੇ ਸਮਰਥਨ ਵਿਚ ਲੋਕਾਂ ਨੇ ਨਾਅਰੇ ਵੀ ਲਗਾਏ। ਕਈ ਲੋਕਾਂ ਦੇ ਹੱਥਾਂ ਵਿਚ ਤਿਰੰਗਾ ਝੰਡਾ ਵੀ ਸੀ। ਪੀ.ਐੱਮ. ਨੇ ਇੱਥੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਮੋਦੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਦੇ ਸੱਦੇ 'ਤੇ ਇੱਥੇ ਪਹੁੰਚੇ ਹਨ। ਇਹ ਸਾਲ 2015 ਦੇ ਬਾਅਦ ਮੋਦੀ ਦੀ ਕੋਰੀਆ ਗਣਰਾਜ ਦੀ ਦੂਜੀ ਯਾਤਰਾ ਹੈ। ਇੱਥੇ ਮੋਦੀ ਅਤੇ ਰਾਸ਼ਟਰਪਤੀ ਮੂਨ ਜੇਈ-ਇਨ ਨਾਲ ਉਨ੍ਹਾਂ ਦੀ ਦੂਜੀ ਸਿਖਰ ਬੈਠਕ ਹੋਵੇਗੀ। ਮੋਦੀ ਦੇ ਪ੍ਰੋਗਰਾਮ ਦਾ ਵੇਰਵਾ ਇਸ ਤਰ੍ਹਾਂ ਹੈ-
21 ਫਰਵਰੀ ਦਾ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ (ਭਾਰਤੀ ਸਮੇਂ ਮੁਤਾਬਕ)
- ਸਵੇਰੇ 11 ਵਜੇ ਭਾਰਤ-ਦੱਖਣੀ ਕੋਰੀਆ ਉਦਯੋਗਪਤੀਆਂ ਨਾਲ ਮੁਲਾਕਾਤ
- ਦੁਪਹਿਰ 12:30 ਵਜੇ ਯਾਨਸਾਈ ਯੂਨੀਵਰਸਿਟੀ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ।
- ਦੁਪਹਿਰ 1 ਵਜੇ ਮੇਅਰ ਨਾਲ ਮੁਲਾਕਾਤ, ਭਾਰਤ-ਕੋਰੀਆ ਸੰਸਦ ਮੈਂਬਰਾਂ ਨਾਲ ਮੁਲਾਕਾਤ।
- ਸ਼ਾਮ 6 ਵਜੇ ਰਾਸ਼ਟਰਪਤੀ ਮੂਨ ਜੇਈ-ਇਨ ਨਾਲ ਡਿਨਰ।
- ਰਾਤ 9 ਵਜੇ ਕਮਿਊਨਿਟੀ ਇਵੈਂਟ ਵਿਚ ਹਿੱਸਾ।
ਇੱਥੇ ਪੀ.ਐੱਮ. ਮੋਦੀ ਨੂੰ ਸਾਲ 2018 ਦਾ ਸਿਓਲ ਸ਼ਾਂਤੀ ਸਨਮਾਨ ਵੀ ਪ੍ਰਦਾਨ ਕੀਤਾ ਜਾਵੇਗਾ। ਇਸ ਨਾਲ ਸਬੰਧਤ ਸਮਾਗਮ ਦਾ ਆਯੋਜਨ ਸਿਓਲ ਸ਼ਾਂਤੀ ਸੱਭਿਆਚਾਰਕ ਫਾਊਂਡੇਸ਼ਨ 22 ਫਰਵਰੀ ਨੂੰ ਕਰੇਗਾ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੋਦੀ ਦੇ ਯੋਗਦਾਨ ਨੂੰ ਮਾਨਤਾ ਪ੍ਰਦਾਨ ਕਰਨ ਦੇ ਬਾਰੇ ਵਿਚ ਹੈ।
ਜ਼ਮੀਨ ਖਿਸਕਣ ਕਾਰਨ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਬੰਦ
NEXT STORY