ਬੇਤੀਆ— ਬਿਹਾਰ 'ਚ ਪੱਛਮੀ ਚੰਪਾਰਨ ਜ਼ਿਲੇ ਦੇ ਲੌਰੀਆ ਥਾਣਾ ਖੇਤਰ 'ਚ 2 ਵੱਖ-ਵੱਖ ਸੜਕ ਹਾਦਸਿਆਂ 'ਚ ਵਿਦਿਆਰਥਣ ਸਮੇਤ 2 ਲੋਕਾਂ ਦੀ ਮੌਤ ਹੋ ਗਈ।
ਪੁਲਸ ਸੂਤਰਾਂ ਮੁਤਾਬਕ ਬਗਹਾ-ਲੌਰੀਆ ਮੁੱਖ ਪੱਥ ਰਾਸ਼ਟਰੀ ਰਾਜਮਾਰਗ ਸੰਖਿਆ 28 ਬੀ 'ਤੇ ਵਿਸ਼ੁਨਪੁਰਵਾ ਮੰਦਰ ਨੇੜੇ ਪੇਪਰ ਦੇਣ ਬਾਗੜ ਕੁੰਵਰ ਸਕੂਲ ਜਾ ਰਹੀ 9ਵੀਂ ਜਮਾਤ ਦੀ ਵਿਦਿਆਰਥਣ ਨੂੰ ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਨਾਲ ਆ ਰਹੇ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ 'ਚ ਵਿਦਿਆਰਥਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਂਣ ਵਿਸ਼ੁਨਪੁਰਵਾ ਵਾਸੀ ਰਾਜਕਿਸ਼ੋਰ ਕੁਸ਼ਵਾਹਾ ਦੀ ਪੁੱਤਰੀ ਬੇਬੀ ਕੁਮਾਰੀ ਦੇ ਰੂਪ 'ਚ ਹੋਈ ਹੈ। ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਵਿਦਿਆਰਥਣ ਦੀ ਮੌਤ ਨਾਲ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ ਜ਼ਾਮ ਕਰਕੇ ਟਰੱਕ ਦੀ ਭੰਨਤੋੜ ਕੀਤੀ, ਜਿਸ ਨਾਲ ਬਗਹਾ-ਲੌਰੀਆ ਮੁੱਖ ਪਥ ਕਰੀਬ ਅੱਧੇ ਘੰਟੇ ਤੱਕ ਜ਼ਾਮ ਰਿਹਾ।
ਜ਼ਿਲੇ ਦੇ ਲੌਰੀਆ ਥਾਣਾ ਖੇਤਰ ਦੇ ਚੰਡਲ ਚੌਕ ਨੇੜੇ ਟਰੈਕਟਰ ਅਤੇ ਆਟੋ ਰਿਕਸ਼ਾ ਵਿਚਕਾਰ ਹੋਈ ਸਿੱਧੀ ਟੱਕਰ 'ਚ ਇਕ ਯਾਤਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਬੇਤੀਆ ਦੇ ਜਮਾਦਾਰ ਟੋਲਾ ਵਾਸੀ ਸੁਰੇਸ਼ ਪ੍ਰਸਾਦ ਦੇ ਰੂਪ 'ਚ ਕੀਤੀ ਗਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਖਮੀਆਂ ਨੂੰ ਇਲਾਜ ਲਈ ਲੌਰੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਕਮਰੇ 'ਚ ਸ਼ੱਕੀ ਹਾਲਤ 'ਚ ਮਿਲੀ ਵਿਅਕਤੀ ਦੀ ਲਾਸ਼, ਪੁਲਸ ਕਰ ਰਹੀ ਜਾਂਚ
NEXT STORY