ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਇੰਸਟਾਗ੍ਰਾਮ ਚੈਟ ਖੂਬ ਵਾਇਰਲ ਹੋ ਰਹੀ ਹੈ। ਇਸ ਚੈਟ 'ਚ ਦਿਖਾਇਆ ਗਿਆ ਹੈ ਕਿ ਕੁਝ ਸਕੂਲੀ ਬੱਚੇ ਰੇਪ ਦੀ ਯੋਜਨਾ ਬਣਾ ਰਹੇ ਸੀ। ਦਰਅਸਲ 'ਬੁਆਏਜ਼ ਲਾਕਰ ਰੂਮ' ਨਾਂ ਦਾ ਇਸ ਗਰੁੱਪ 'ਚ ਕੁਝ ਸਕੂਲੀ ਬੱਚੇ ਗੱਲ ਕਰ ਰਹੇ ਹਨ। ਇਸ ਨੂੰ ਇਕ ਟਵਿੱਟਰ ਯੂਜ਼ਰ ਨੇ ਸਾਂਝਾ ਕੀਤਾ ਹੈ, ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਸ 'ਚ ਇਕ ਲੜਕਾ ਬਾਕੀਆਂ ਨੂੰ ਇਕ ਲੜਕੀ ਨਾਲ ਗੈਂਗਰੇਪ ਕਰਨ ਦੇ ਲਈ ਬੋਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਗਰੁੱਪ ਚੈਟ ਦੇ ਕੁਝ ਸਕ੍ਰੀਨਸ਼ਾਟ ਲੀਕ ਹੋਏ ਹਨ। ਲੜਕੀਆਂ ਨੇ ਵੀ ਇਸ ਪੋਸਟ 'ਤੇ ਲਿਖਿਆ ਹੈ। ਕੁਝ ਇੰਸਟਾਗ੍ਰਾਮ ਯੂਜ਼ਰਸ ਨੇ ਵੀ ਇਸਦੇ ਸਕ੍ਰੀਨਸ਼ਾਟ ਸ਼ੇਅਰ ਕੀਤੇ ਹਨ। ਇਹ ਲੜਕੇ ਪਲੈਨਿੰਗ ਕਰ ਰਹੇ ਸੀ ਕਿ ਸਕ੍ਰੀਨਸ਼ਾਟ ਸ਼ੇਅਰ ਕਰਨ ਵਾਲੀਆਂ ਲੜਕੀਆਂ ਤੋਂ ਕਿਵੇਂ ਬਦਲਾ ਲਿਆ ਜਾਵੇ।
ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਇਸ ਗਰੁੱਪ ਦੇ ਵਿਰੁੱਧ ਲੋਕ ਲਗਾਤਾਰ ਲਿਖਣ ਲੱਗੇ। ਲੋਕ ਇਸ ਨੂੰ ਬੰਦ ਕਰਨ ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਲੜਕੇ ਸਾਊਥ ਦਿੱਲੀ ਦੇ ਹਨ। ਦਿੱਲੀ ਪੁਲਸ ਨਾਲ ਲੋਕ ਇਸਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕਰ ਰਹੇ ਹਨ। ਫਿਲਹਾਲ ਇਸ ਮਾਮਲੇ 'ਚ ਹੁਣ ਤਕ ਪੁਲਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ।
ਆਰੋਗਿਆ ਸੇਤੂ ਐਪ ਨੇ ਤੋੜਿਆ ਆਪਣਾ ਹੀ ਰਿਕਾਰਡ, 9 ਕਰੋੜ ਲੋਕ ਕਰ ਚੁੱਕੇ ਹਨ Download
NEXT STORY