ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਚੀਫ ਜਸਟਿਸ ਰੰਜਨ ਗੋਗੋਈ 'ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼ ਮਾਮਲੇ 'ਚ ਵਕੀਲ ਉਤਸਵ ਬੈਂਸ ਦੇ ਦਾਅਵੇ ਤੋਂ ਬਾਅਦ ਆਈ.ਬੀ. ਚੀਫ, ਦਿੱਲੀ ਪੁਲਸ ਕਮਿਸ਼ਨਰ ਅਤੇ ਸੀ.ਬੀ.ਆਈ. ਡਾਇਰੈਕਟਰ ਨੂੰ ਦੁਪਹਿਰ 12.30 ਵਜੇ ਤਲੱਬ ਕੀਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਅੱਗੇ ਦੀ ਸੁਣਵਾਈ ਵੀਰਵਾਰ ਯਾਨੀ ਕੱਲ ਕਰਨ ਦਾ ਫੈਸਲਾ ਲਿਆ ਹੈ। ਕੋਰਟ ਨੇ ਕਿਹਾ ਕਿ ਐਡਵੋਕੇਟ ਬੈਂਸ ਦੇ ਦਾਅਵਿਆਂ ਅਤੇ ਅੰਦਰੂਨੀ ਪੁੱਛ-ਗਿੱਛ 'ਚ ਕੋਈ ਸੰਬੰਧ ਨਹੀਂ ਹੈ। ਸਰਵਉੱਚ ਅਦਾਲਤ ਨੇ ਮਾਮਲੇ ਦੀ ਜੜ੍ਹ ਤੱਕ ਜਾਣ ਦੀ ਗੱਲ ਕਹੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਕਰ ਰਹੀ ਹੈ। ਬੈਂਚ ਦਾ ਕਹਿਣਾ ਸੀ ਕਿ ਇਹ ਕੋਈ ਜਾਂ ਨਹੀਂ ਹੈ, ਅਸੀਂ ਸਿਰਫ ਇਨ੍ਹਾਂ ਨਾਲ ਇਕ ਮੀਟਿੰਗ ਕਰਾਂਗੇ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਸਬੂਤ ਦਾ ਖੁਲਾਸਾ ਕੀਤਾ ਜਾਵੇ। ਇਨ੍ਹਾਂ ਸਾਰਿਆਂ ਨੇ ਜੱਜਾਂ ਨਾਲ ਚੈਂਬਰ 'ਚ ਮੁਲਾਕਾਤ ਕੀਤੀ।
ਦੱਸਣਯੋਗ ਹੈ ਕਿ ਇਸ ਬੈਂਚ 'ਚ ਜਸਟਿਸ ਆਰ.ਐੱਫ. ਨਰੀਮਨ ਅਤੇ ਦੀਪਕ ਮਿਸ਼ਰਾ ਵੀ ਸ਼ਾਮਲ ਹਨ। ਉੱਥੇ ਹੀ ਬੈਂਸ ਨੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਯੌਨ ਉਤਪੀੜਨ ਮਾਮਲੇ 'ਚ ਫਸਾਉਣ ਲਈ ਯੋਜਨਾ ਬਣਾਉਣ ਦੇ ਆਪਣੇ ਦਾਅਵਿਆਂ 'ਤੇ ਕੋਰਟ 'ਚ ਰਿਪੋਰਟ ਜਮ੍ਹਾ ਕਰ ਦਿੱਤੀ ਹੈ। ਕੋਰਟ ਨੇ ਸੀਲਬੰਦ ਲਿਫਾਫੇ 'ਚ ਦਾਇਰ ਵਕੀਲ ਦੀ ਉਸ ਰਿਪੋਰਟ 'ਤੇ ਗੌਰ ਕੀਤਾ, ਜਿਸ 'ਚ ਦੋਸ਼ ਲਗਾਏ ਗਏ ਹਨ ਕਿ ਅਜਿਹੇ ਕੁਝ ਲੋਕ ਹਨ ਜੋ ਆਪਣੇ ਹਿਸਾਬ ਨਾਲ ਫੈਸਲੇ ਕਰਵਾਉਂਦੇ ਹਨ।
ਮਾਮਲੇ 'ਚ ਅਗਲੀ ਸੁਣਵਾਈ ਦੁਪਹਿਰ 3 ਵਜੇ ਕੀਤੀ ਗਈ। ਇਸ ਦਰਮਿਆਨ ਸੁਪਰੀਮ ਕੋਰਟ ਦੇ ਵਕੀਲ ਉਤਸਵ ਬੈਂਸ ਨੂੰ ਸੁਰੱਖਿਆ ਦੇਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਉਤਸਵ ਬੈਂਸ ਨੇ ਹੀ ਇਹ ਦਾਅਵਾ ਕੀਤਾ ਸੀ ਕਿ ਚੀਫ ਜਸਟਿਸ ਨੂੰ ਇਕ ਸਾਜਿਸ਼ ਦੇ ਅਧੀਨ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਫੇਸਬੁੱਕ ਪੋਸਟ ਰਾਹੀਂ ਇਸ ਸਾਜਿਸ਼ ਬਾਰੇ ਵਿਸਥਾਰ ਨਾਲ ਦੱਸਿਆ ਹੈ। ਬੈਂਸ ਦਾ ਕਹਿਣਾ ਹੈ,''ਮੇਰੇ ਕੋਲ ਸੀ.ਸੀ.ਟੀ.ਵੀ. ਫੁਟੇਜ ਹਨ, ਜੋ ਅਸਲੀ ਸਬੂਤ ਹਨ। ਮੈਂ ਇਸ ਨੂੰ ਕੋਰਟ ਨੂੰ ਸੌਂਪ ਰਿਹਾ ਹਾਂ। ਦੋਸ਼ੀ- ਮਾਸਟਰਮਾਈਂਡ ਬੇਹੱਦ ਤਾਕਤਵਰ ਹੈ।'' ਬੈਂਸ ਦੇ ਸਾਜਿਸ਼ ਵਾਲੇ ਦਾਅਵੇ ਨਾਲ ਅਦਾਲਤ ਚਿੰਤਤ ਹੈ। ਬੈਂਸ ਦੇ ਹਲਫਨਾਮੇ 'ਤੇ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਹੈ,''ਇਹ ਅਦਾਲਤ ਨਾਲ ਸੰਬੰਧਤ ਇਕ ਬਹੁਤ ਗੰਭੀਰ ਮੁੱਦਾ ਹੈ, ਜੇਕਰ ਇਹ ਸੱਚ ਹੈ ਤਾਂ ਇਹ ਕਾਫੀ ਪਰੇਸ਼ਾਨ ਕਰਨ ਵਾਲਾ ਹੈ।''
ਹਲਫਨਾਮੇ 'ਚ ਬੈਂਸ ਨੇ ਚੀਫ ਜਸਟਿਸ ਗੋਗੋਈ ਦੇ ਉਸ ਫੈਸਲੇ ਦਾ ਜ਼ਿਕਰ ਵੀ ਕੀਤਾ ਹੈ, ਜਿਸ 'ਚ ਉਨ੍ਹਾਂ ਨੇ 2 ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਸੀ। ਇਨ੍ਹਾਂ ਦੋਹਾਂ 'ਤੇ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਗਲਤ ਜਾਣਕਾਰੀ ਪੋਸਟ ਕਰਨ ਦਾ ਦੋਸ਼ ਸੀ। ਬਾਅਦ 'ਚ ਇਹ ਮਾਮਲਾ ਦਿੱਲੀ ਪੁਲਸ ਨੂੰ ਸੌਂਪਿਆ ਗਿਆ, ਜਿਸ ਤੋਂ ਬਾਅਦ ਦੋਵੇਂ ਦੋਸ਼ੀ ਮਾਨਵ ਸ਼ਰਮਾ ਅਤੇ ਤਪਨ ਕੁਮਾਰ ਚੱਕਰਵਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਾਮਲੇ 'ਤੇ ਜਸਟਿਸ ਮਿਸ਼ਰਾ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਅਜਿਹਾ ਕੁਝ ਸਰਵਉੱਚ ਅਦਾਲਤ ਜਾਂ ਹਾਈ ਕੋਰਟ 'ਚ ਹੋ ਰਿਹਾ ਹੈ ਪਰ ਕਿਸੇ ਚੀਫ ਜਸਟਿਸ 'ਤੇ ਕਾਰਵਾਈ ਕਰਨ ਦੀ ਹਿੰਮਤ ਨਹੀਂ ਸੀ।
ਹੁੱਡਾ ਨੇ ਯੋਜਨਾ ਬਣਾ ਕੇ ਮੇਰੇ ਪਿਤਾ ਤੇ ਦਾਦਾ ਨੂੰ ਭੇਜਿਆ ਜੇਲ : ਦਿਗਵਿਜੇ ਸਿੰਘ ਚੌਟਾਲਾ
NEXT STORY