ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਹਿੰਦੁਤੱਵ 'ਇਨਫਲੂਐਂਸਰ' ਸਵਤੰਤਰ ਭਾਰਦਵਾਜ ਨੂੰ ਸ਼ਨੀਵਾਰ ਨੂੰ ਇਕ ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ। ਭਾਰਦਵਾਜ ਨੂੰ ਜੁਲਾਈ 'ਚ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਦੌਰਾਨ ਇਕ ਨਾਬਾਲਗ ਵਰਕਰ ਦੇ ਪਿਤਾ 'ਤੇ ਹੋਏ ਹਮਲੇ ਦੇ ਸਿਲਸਿਲੇ 'ਚ ਸ਼ੁੱਕਰਵਾਰ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਸੀਜੇਪੀ ਨੇ ਹਮਲੇ ਨੂੰ ਲੈ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਸੰਸਦ ਮਾਰਗ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ।
ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਭਾਰਦਵਾਜ ਖ਼ਿਲਾਫ਼ ਦਰਜ ਐੱਫਆਈਆਰ 'ਚ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਐਕਟ ਅਤੇ ਅਪਰਾਧਕ ਧਮਕੀ ਨਾਲ ਜੁੜੀਆਂ ਧਾਰਾਵਾਂ ਜੋੜੀਆਂ ਸਨ। ਭਾਰਦਵਾਜ ਖ਼ਿਲਾਫ਼ ਜਿਨਸੀ ਅਪਰਾਧਾਂ ਤੋਂ ਬਾਲ ਸੁਰੱਖਿਆ (ਪੋਕਸੋ) ਕਾਨੂੰਨ ਦੇ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ ਹੈ। ਭਾਰਦਵਾਜ ਦੇ ਇਕ ਇੰਟਰਵਿਊ ਦੀ ਵੀਡੀਓ ਕਲਿੱਪ ਪ੍ਰਸਾਰਿਤ ਹੋਈ ਹੈ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ 20 ਜੁਲਾਈ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਨਾਬਾਲਗ ਵਰਕਰ ਦੇ ਪਿਤਾ ਦਾ ਸਿਰ ਭੰਨ ਦਿੱਤਾ ਸੀ।
ਵੀਡੀਓ 'ਚ ਭਾਰਦਵਾਜ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,''...ਕੀ ਤੁਹਾਨੂੰ ਪਤਾ ਹੈ ਕਿ ਇਸ ਅਪਰਾਧ 'ਚ ਕਿਹੜੀ ਧਾਰਾ ਲੱਗਦੀ ਹੈ? ਧਾਰਾ 370। ਉਸ ਨੂੰ 60 ਟਾਂਕੇ ਲੱਗੇ ਸਨ।'' ਦਿੱਲੀ ਪੁਲਸ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਪੀੜਤ ਨੂੰ ਲੱਗੀਆਂ ਸੱਟਾਂ 'ਆਮ' ਸਨ। ਹਾਲਾਂਕਿ ਬਾਅਦ 'ਚ ਇਕ ਪੋਡਕਾਸਟ 'ਚ ਭਾਰਦਵਾਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਤਮਰੱਖਿਆ 'ਚ ਇਹ ਕਦਮ ਚੁੱਕਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਨਮ ਅਸ਼ਟਮੀ ਮੌਕੇ ਮੰਦਰ 'ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਰੇਵਾੜੀ 'ਚ ਮਚੀ ਸਨਸਨੀ
NEXT STORY