ਗਾਜ਼ੀਆਬਾਦ— ਜ਼ਿਆਦਾਤਰ ਲੋਕ ਟੀ. ਵੀ. 'ਤੇ ਯੋਗਾ ਦੇਖ ਕੇ ਆਸਨ ਕਰਨ ਲੱਗਦੇ ਹਨ ਪਰ ਬਿਨਾਂ ਟਰੇਨਿੰਗ ਦੇ ਕੀਤਾ ਗਿਆ ਯੋਗਾ ਉਨ੍ਹਾਂ ਦੀ ਜਾਨ ਲਈ ਖਤਰਾ ਬਣ ਸਕਦਾ ਹੈ। ਅਜਿਹਾ ਹੀ ਹੋਇਆ ਹੈ ਗਾਜ਼ੀਆਬਾਦ ਦੇ ਬਾਗੂ ਦੇ ਰਹਿਣ ਵਾਲੇ 13 ਸਾਲ ਦੇ ਬੱਚੇ ਨਾਲ, ਜੋ ਟੀ. ਵੀ. 'ਤੇ ਚੱਲ ਰਹੇ ਯੋਗਾ ਸ਼ੋਅ ਨੂੰ ਦੇਖ ਕੇ ਆਸਨ ਕਰ ਰਿਹਾ ਸੀ ਤਾਂ ਅਚਾਨਕ ਚਾਦਰ ਉਸ ਦੇ ਗਲੇ ਵਿਚ ਲਿਪਟ ਗਈ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਟੀ. ਵੀ. 'ਤੇ ਯੋਗ ਸ਼ੋਅ ਦੇਖ ਕੇ ਤਰ੍ਹਾਂ-ਤਰ੍ਹਾਂ ਦੇ ਆਸਨ ਕਰਦਾ ਸੀ, ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ।
400 ਗ੍ਰਾਮ ਸੋਨੇ ਨਾਲ ਕਾਬੂ ਏਅਰ ਇੰਡੀਆ ਦਾ ਮੁਲਾਜ਼ਮ
NEXT STORY