ਸ਼ਾਹਜਹਾਂਪੁਰ— ਬੀਮਾਰੀ ਠੀਕ ਕਰਨ ਦੇ ਬਹਾਨੇ ਇਕ ਤਾਂਤਰਿਕ ਵਲੋਂ ਇਕ ਮੁਟਿਆਰ ਨਾਲ ਜਬਰ–ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਮੁਤਾਬਕ ਇਥੋਂ ਕੁਝ ਮੀਲ ਦੂਰ ਪਿੰਡ ਸਮਸਤੀਪੁਰ ਦੀ ਰਹਿਣ ਵਾਲੀ ਉਕਤ ਮੁਟਿਆਰ ਕਈ ਦਿਨਾਂ ਤੋਂ ਬੀਮਾਰ ਸੀ। ਕਿਸੇ ਨੇ ਉਸ ਨੂੰ ਉਕਤ ਤਾਂਤਰਿਕ ਕੋਲ ਦਿਖਾਉਣ ਲਈ ਕਿਹਾ।
ਉਕਤ ਤਾਂਤਰਿਕ ਪ੍ਰਮੋਦ ਨੇ ਔਰਤ ਅਤੇ ਉਸ ਦੇ ਪਤੀ ਨੂੰ ਸੱਦਿਆ। ਫਿਰ ਦੋਹਾਂ ਨੂੰ ਉਹ ਜੰਗਲ 'ਚ ਲੈ ਗਿਆ। ਉਥੇ ਤਾਂਤਰਿਕ ਨੇ ਪਤੀ ਨੂੰ ਕਿਸੇ ਬਹਾਨੇ ਦੂਰ ਭੇਜ ਦਿੱਤਾ ਅਤੇ ਉਸ ਦੀ ਪਤਨੀ ਨਾਲ ਜਬਰ–ਜ਼ਨਾਹ ਕੀਤਾ। ਪਤੀ ਵਾਪਸ ਆਇਆ ਤਾਂ ਉਸ ਨੇ ਕਿਹਾ ਕਿ ਸਭ ਟੂਣੇ ਟੋਟਕੇ ਮੈਂ ਖਤਮ ਕਰਵਾ ਦਿੱਤੇ ਹਨ ਅਤੇ ਹੁਣ ਤੇਰੀ ਪਤਨੀ ਠੀਕ ਹੋ ਜਾਵੇਗੀ। ਪਤਨੀ ਨੇ ਰਾਹ 'ਚ ਆਪਣੇ ਪਤੀ ਨੂੰ ਸਾਰੀ ਗੱਲ ਦੱਸ ਦਿੱਤੀ। ਉਸ ਪਿੱਛੋਂ ਪਤੀ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾਈ।
ਡਾਕਿਊਮੈਂਟਰੀ ਰੂਪ 'ਚ ਸਾਹਮਣੇ ਆਵੇਗੀ ਲੋਕ ਸਭਾ ਚੋਣ 2019 ਦੀ ਕਹਾਣੀ
NEXT STORY