ਨਵੀਂ ਦਿੱਲੀ— ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਇਕ ਸਕੂਲ 'ਚ ਇਕ ਟੀਚਰ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਟੀਚਰ ਨੇ 3 ਵਿਦਿਆਰਥਣਾਂ ਦੇ ਅੰਗਰੇਜ਼ੀ 'ਚ ਘੱਟ ਨੰਬਰ ਆਉਣ 'ਤੇ ਉਨ੍ਹਾਂ ਦੇ ਕੱਪੜੇ ਲੁਹਾ ਕੇ ਪੂਰੇ ਸਕੂਲ 'ਚ ਘੁਮਾਇਆ।
ਮਿਲੀਆਂ ਖਬਰਾਂ ਮੁਤਾਬਕ ਇਥੋਂ ਦੇ ਇਕ ਸਕੂਲ 'ਚ ਮੁੰਡੇ ਅਤੇ ਕੁੜੀਆਂ ਇਕੱਠੇ ਪੜ੍ਹਦੇ ਹਨ। ਅੰਗਰੇਜ਼ੀ ਦੇ ਟੈਸਟ 'ਚ 3 ਕੁੜੀਆਂ ਦੇ ਨੰਬਰ ਘੱਟ ਆਏ। ਇਸ 'ਤੇ ਅੰਗਰੇਜ਼ੀ ਦੀ ਅਧਿਆਪਕਾ ਨੂੰ ਗੁੱਸਾ ਆ ਗਿਆ। ਉਸ ਨੇ ਪਹਿਲਾਂ ਤਾਂ ਤਿੰਨਾਂ ਵਿਦਿਆਰਥਣਾਂ ਨੂੰ ਜਮਾਤ ਵਿਚ ਬੈਂਚ 'ਤੇ ਖੜ੍ਹਾ ਕੀਤਾ, ਫਿਰ ਉਨ੍ਹਾਂ ਦੇ ਕੱਪੜੇ ਲੁਹਾ ਕੇ ਸਕੂਲ ਦੇ ਕੰਪਲੈਕਸ ਵਿਚ ਘੁਮਾਇਆ। ਇਸ ਘਟਨਾ ਕਾਰਨ ਉਕਤ ਵਿਦਿਆਰਥਣਾਂ ਬੇਹੱਦ ਸ਼ਰਮਸਾਰ ਹੋਈਆਂ। ਉਨ੍ਹਾਂ ਘਰ ਜਾ ਕੇ ਆਪਣੇ ਮਾਪਿਆਂ ਨੂੰ ਇਸ ਸਬੰਧੀ ਦੱਸਿਆ, ਜਿਨ੍ਹਾਂ ਸਕੂਲ ਆ ਕੇ ਹੰਗਾਮਾ ਕੀਤਾ। ਪੁਲਸ ਨੇ ਇਸ ਸਬੰਧੀ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਇਆਵਤੀ ਨੇ ਮੁੱਖ ਸਕੱਤਰ ਇੰਦਰਜੀਤ ਨੂੰ ਪਾਰਟੀ 'ਚੋਂ ਕੱਢਿਆ ਬਾਹਰ
NEXT STORY