ਤੇਲੰਗਾਨਾ— ਤੇਲੰਗਾਨਾ 'ਚ ਯਦਾਦਰੀ ਜ਼ਿਲੇ ਦੇ ਲਸ਼ਮਾਪੁਰ ਕੋਲ ਐਤਵਾਰ ਨੂੰ ਇਕ ਟ੍ਰੈਕਟਰ ਦੇ ਸੜਕ ਕਿਨਾਰੇ ਇਕ ਨਹਿਰ 'ਚ ਡਿੱਗ ਜਾਣ ਨਾਲ 15 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਟ੍ਰੈਕਟਰ 'ਤੇ ਸਵਾਰ ਲੋਕ ਖੇਤ 'ਚ ਕੰਮ ਕਰਨ ਵਾਲੇ ਮਜ਼ਦੂਰ ਸਨ। ਟ੍ਰੈਕਟਰ 'ਤੇ ਸਵਾਰ ਲੋਕ ਖੇਤ 'ਚ ਬੀਜ ਲਗਾਉਣ ਗਏ ਸਨ, ਉਦੋਂ ਹੀ ਇਹ ਹਾਦਸਾ ਹੋਇਆ। ਮ੍ਰਿਤਕਾਂ 'ਚ 14 ਔਰਤਾਂ ਅਤੇ ਤਿੰਨ ਸਾਲ ਦਾ ਇਕ ਬੱਚਾ ਸ਼ਾਮਲ ਹੈ। ਟ੍ਰੈਕਟਰ 'ਤੇ ਕੁੱਲ 30 ਲੋਕ ਸਵਾਰ ਸਨ, ਜਿੰਨ੍ਹਾਂ 'ਚ ਜ਼ਿਆਦਾਤਰ ਔਰਤਾਂ ਸਨ। ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਮੁਫਤੀ ਦੇ ਗੜ੍ਹ ਅਨੰਤਨਾਗ 'ਚ ਮਨਾਇਆ ਗਿਆ ਪੀ.ਡੀ.ਪੀ.-ਬੀ.ਜੀ.ਪੀ. ਦੇ ਬ੍ਰੇਕਅੱਪ ਦਾ ਜਸ਼ਨ
NEXT STORY