ਚੇਨਈ, (ਇੰਟ)- ਇਥੋਂ ਦੇ ਇਕ ਇਲਾਕੇ 'ਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ, ਜਿਥੇ ਡਾਕਟਰਾਂ ਨੇ ਇਕ ਨਵਜੰਮੀ ਬੱਚੀ ਨੂੰ ਮੁਰਦਾ ਦੱਸਿਆ ਪਰ ਅੰਤਿਮ ਸੰਸਕਾਰ ਤੋਂ ਐਨ ਪਹਿਲਾਂ ਬੱਚੀ ਜ਼ਿੰਦਾ ਨਿਕਲੀ। ਬੱਚੀ ਨੂੰ ਜ਼ਿੰਦਾ ਦੇਖ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ।
ਅਸਲ 'ਚ ਡਾਕਟਰਾਂ ਵਲੋਂ ਮ੍ਰਿਤ ਐਲਾਨ ਕਰਨ ਤੋਂ ਬਾਅਦ ਬੱਚੀ 8 ਘੰਟੇ ਤੱਕ ਇਕ ਥਰਮੋਕੋਲ ਦੇ ਡੱਬੇ 'ਚ ਬੰਦ ਰਹੀ। ਡਾਕਟਰਾਂ ਵਲੋਂ ਇਸੇ ਡੱਬੇ 'ਚ ਬੱਚੀ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ ਸੀ। ਲਗਭਗ 8 ਘੰਟੇ ਬਾਅਦ ਜਦੋਂ ਪਰਿਵਾਰ ਦੇ ਮੈਂਬਰ ਉਸ ਦਾ ਅੰਤਿਮ ਸੰਸਕਾਰ ਕਰਨ ਲੱਗੇ ਤਾਂ ਉਹ ਰੋਣ ਲੱਗ ਪਈ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਸਭ ਤੋਂ ਵਧ ਹੈਰਾਨੀ ਵਾਲੀ ਗੱਲ ਇਹ ਸੀ ਕਿ ਬੱਚੀ 8 ਘੰਟਿਆ ਤੱਕ ਥਰਮੋਕੋਲ ਦੇ ਡੱਬੇ ਅੰਦਰ ਬਿਨਾਂ ਕਿਸੇ ਲਾਈਫ ਸਪੋਰਟ ਦੇ ਕਿਵੇਂ ਜ਼ਿੰਦਾ ਰਹੀ। ਹੁਣ ਇਹ ਬੱਚੀ ਬਿਲਕੁਲ ਤੰਦਰੁਸਤ ਦੱਸੀ ਜਾ ਰਹੀ ਹੈ।
ਲੋਕ ਸਭਾ ਚੋਣ 2019 : ਤੀਜੇ ਪੜਾਅ ਤਕ 302 ਸੀਟਾਂ 'ਤੇ ਵੋਟਿੰਗ ਖਤਮ
NEXT STORY