ਉਜੈਨ—ਮੱਧ ਪ੍ਰਦੇਸ਼ 'ਚ ਬਲਾਤਕਾਰ ਦੇ ਮਾਮਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ ਪਰ ਬਲਾਤਕਾਰ ਦੇ ਦੋਸ਼ੀਆਂ ਨੂੰ ਘੱਟ ਸਮੇਂ 'ਚ ਸਜ਼ਾ ਦੇਣ ਲਈ ਅਦਾਲਤ ਵੀ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ। ਮੱਧ ਪ੍ਰਦੇਸ਼ ਦੀ ਅਦਾਲਤ ਨੇ ਚਾਰਜਸ਼ੀਟ ਦਾਖਲ ਹੋਣ ਦੇ 24 ਘੰਟਿਆਂ ਦੇ ਅੰਦਰ ਸਜ਼ਾ ਦਾ ਐਲਾਨ ਕਰ ਮਿਸਾਲ ਕਾਇਮ ਕੀਤੀ ਹੈ। ਇਸ ਮੁਕੱਦਮੇ 'ਚ ਉਜੈਨ ਦੀ ਇਕ ਅਦਾਲਤ ਨੇ 14 ਸਾਲ ਦੇ ਲੜਕੇ ਨੂੰ ਇਕ ਬੱਚੀ ਨਾਲ ਬਲਾਤਕਾਰ ਦਾ ਦੋਸ਼ੀ ਠਹਰਾਇਆ ਅਤੇ ਸਜ਼ਾ ਸੁਣਾ ਦਿੱਤੀ। ਖਾਸ ਗੱਲ ਇਹ ਹੈ ਕਿ ਬਲਾਤਕਾਰ ਦੇ ਇਸ ਮਾਮਲੇ 'ਚ ਸੋਮਵਾਰ ਨੂੰ ਹੀ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਅਤੇ ਅਦਾਲਤ ਨੇ ਉਸੇ ਦਿਨ ਦੋਸ਼ੀ ਨੂੰ ਸਜ਼ਾ ਸੁਣਾ ਦਿੱਤੀ। ਇਸੇ ਬਲਾਤਕਾਰ ਕਿਸੇ ਮਾਮਲੇ 'ਚ ਸੰਭਵ ਸਭ ਤੋਂ ਤੇਜ਼ੀ ਨਾਲ ਟਰਾਇਲ ਅਤੇ ਸਜ਼ਾ ਦੇ ਤੌਰ 'ਤੇ ਦੇਖਿਆ।
ਘਾਟੀਆ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਕ ਪੀੜਤ ਬੱਚੀ ਦੇ ਪਰਿਵਾਰਿਕ ਮੈਂਬਰ ਆਜ਼ਾਦੀ ਦਿਹਾੜੇ ਦੇ ਦਿਨ ਉਸ ਨੂੰ ਆਪਣੇ ਇਕ ਗੁਆਂਢੀ 14 ਸਾਲ ਦੇ ਲੜਕੇ ਨਾਲ ਖੇਡਣ ਲਈ ਛੱਡ ਕੇ ਕੰਮ 'ਤੇ ਚੱਲੇ ਗਏ ਸੀ। ਪਰ ਉਸ ਨੇ ਇਸ ਦੌਰਾਨ ਬਲਾਤਕਾਰ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ। ਉਜੈਨ ਦੇ ਪੁਲਸ ਸੁਪਰਡੈਂਟ ਸਚਿਨ ਅਤੁਲਕਰ ਦਾ ਕਹਿਣਾ ਹੈ ਕਿ ਬਲਾਤਕਾਰ ਤੋਂ ਬਾਅਦ ਨਾਬਲਿਗ ਪਿੰਡ ਤੋਂ ਫਰਾਰ ਹੋ ਗਿਆ ਸੀ। 16 ਅਗਸਤ ਦੀ ਰਾਤ ਨੂੰ ਉਸ ਚੌਮਹਲਾ ਇਲਾਕੇ 'ਚ ਇਕ ਰਿਸ਼ਤੇਦਾਰ ਦੇ ਘਰ 'ਚੋਂ ਗ੍ਰਿਫਤਾਰ ਕੀਤਾ ਗਿਆ।
ਇਸ ਮਾਮਲੋ 'ਚ ਪੁਲਸ ਨੇ ਕਾਫੀ ਤੇਜ਼ੀ ਨਾਲ ਜਾਂਚ ਨੂੰ ਅੱਗੇ ਵਧਾਇਆ। ਚਾਰ ਦਿਨ ਦੇ ਅੰਦਰ ਹੀ ਉਜੈਨ ਪੁਲਸ ਨੇ ਤਫਤੀਸ਼ ਪੂਰੀ ਕਰਦੇ ਹੋਏ ਸੋਮਵਾਰ ਨੂੰ ਜੱਜ ਤ੍ਰਿਪਤੀ ਪਾਂਡੇ ਦੀ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ। ਜੱਜ ਨੇ ਦੋਸ਼ ਪੱਤਰ ਪੇਸ਼ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਆਪਣਾ ਫੈਸਲਾ ਸੁਣਾ ਦਿੱਤਾ।
ਪਾਕਿ ਫੌਜ ਦੇ ਮੁਖੀ ਨੂੰ ਗਲੇ ਲਗਾਉਣ 'ਤੇ ਤਿਵਾਰੀ ਨੇ ਕੀਤੀ ਸਿੱਧੂ ਦੀ ਆਲੋਚਨਾ
NEXT STORY