ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿਆਂ ਦੀ ਚਾਲ 'ਚ ਬਦਲਾਅ ਹਰ ਰਾਸ਼ੀ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਇਸੇ ਕੜੀ 'ਚ 16 ਮਈ, 2026 ਨੂੰ ਚੰਦਰਮਾ ਮੇਖ ਰਾਸ਼ੀ 'ਚੋਂ ਨਿਕਲ ਕੇ ਆਪਣੀ ਉੱਚ ਰਾਸ਼ੀ ਬ੍ਰਿਖ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਚੰਦਰਮਾ ਦਾ ਇਹ ਗੋਚਰ ਰਾਤ 10 ਵਜੇ ਕੇ 47 ਮਿੰਟ 'ਤੇ ਹੋਵੇਗਾ, ਜਿਸ ਨਾਲ ਚੰਦਰਮਾ ਦਾ ਬਲ ਵਧੇਗਾ ਅਤੇ ਕੁਝ ਖਾਸ ਰਾਸ਼ੀਆਂ ਦੇ ਜੀਵਨ 'ਚ ਕਰੀਅਰ ਤੋਂ ਲੈ ਕੇ ਪਰਿਵਾਰਕ ਜੀਵਨ ਤੱਕ ਸ਼ੁਭ ਬਦਲਾਅ ਦੇਖਣ ਨੂੰ ਮਿਲਣਗੇ।
ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਭਾਗਸ਼ਾਲੀ ਰਾਸ਼ੀਆਂ :-
ਬ੍ਰਿਖ
- ਚੰਦਰਮਾ ਤੁਹਾਡੀ ਹੀ ਰਾਸ਼ੀ 'ਚ ਪ੍ਰਵੇਸ਼ ਕਰਕੇ ਉੱਚ ਸਥਿਤੀ ਪ੍ਰਾਪਤ ਕਰੇਗਾ, ਜੋ ਤੁਹਾਡੇ ਲਈ ਬੇਹੱਦ ਸ਼ੁਭ ਰਹਿ ਸਕਦਾ ਹੈ।
ਮਾਨਸਿਕ ਸ਼ਾਂਤੀ
- ਤੁਹਾਡੀ ਮਾਨਸਿਕ ਸਥਿਤੀ ਵਿੱਚ ਸਕਾਰਾਤਮਕ ਬਦਲਾਅ ਆਉਣਗੇ।
ਰੁਕੇ ਕੰਮ
- ਜੇਕਰ ਤੁਹਾਡਾ ਕੋਈ ਕੰਮ ਲੰਬੇ ਸਮੇਂ ਤੋਂ ਅਟਕਿਆ ਹੋਇਆ ਸੀ, ਤਾਂ ਉਹ ਪੂਰਾ ਹੋ ਸਕਦਾ ਹੈ।
ਕਰੀਅਰ ਅਤੇ ਨਿਵੇਸ਼
- ਕਿਸਮਤ ਦਾ ਸਾਥ ਮਿਲੇਗਾ ਅਤੇ ਕਰੀਅਰ 'ਚ ਤਰੱਕੀ ਹੋਵੇਗੀ। ਇਸ ਤੋਂ ਇਲਾਵਾ, ਨਿਵੇਸ਼ ਕੀਤੇ ਪੈਸੇ ਤੋਂ ਵੀ ਲਾਭ ਮਿਲਣ ਦੀ ਉਮੀਦ ਹੈ।
ਕੰਨਿਆ
ਕੰਨਿਆ ਰਾਸ਼ੀ ਵਾਲਿਆਂ ਦੇ ਭਾਗ ਭਾਵ 'ਚ ਚੰਦਰਮਾ ਦਾ ਗੋਚਰ ਹੋਣ ਕਾਰਨ 16 ਮਈ ਤੋਂ ਬਾਅਦ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ।
ਨੌਕਰੀ ਦੇ ਮੌਕੇ
- ਜੋ ਲੋਕ ਰੁਜ਼ਗਾਰ ਦੀ ਭਾਲ 'ਚ ਹਨ, ਉਨ੍ਹਾਂ ਨੂੰ ਮਨਚਾਹੀ ਜਗ੍ਹਾ 'ਤੇ ਕੰਮ ਕਰਨ ਦਾ ਸੁਨਹਿਰੀ ਮੌਕਾ ਮਿਲ ਸਕਦਾ ਹੈ।
ਵਿਦੇਸ਼ ਯਾਤਰਾ
- ਇਸ ਦੌਰਾਨ ਵਿਦੇਸ਼ ਯਾਤਰਾ ਦੇ ਯੋਗ ਵੀ ਬਣ ਰਹੇ ਹਨ।
ਸਮਾਜਿਕ ਮਾਣ-ਸਤਿਕਾਰ
- ਤੁਹਾਡੀ ਇਕਾਗਰਤਾ ਵਧੇਗੀ, ਜਿਸ ਨਾਲ ਤੁਸੀਂ ਪੁਰਾਣੇ ਮਸਲੇ ਸੁਲਝਾ ਸਕੋਗੇ। ਸਮਾਜ ਦੇ ਪ੍ਰਭਾਵਸ਼ਾਲੀ ਅਤੇ ਗਣਮਾਨਯ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੋਣ ਦੀ ਵੀ ਸੰਭਾਵਨਾ ਹੈ।
ਕੁੰਭ
- ਚੰਦਰਮਾ ਤੁਹਾਡੀ ਰਾਸ਼ੀ ਦੇ ਚੌਥੇ ਭਾਵ ਯਾਨੀ ਸੁੱਖ ਦੇ ਭਾਵ 'ਚ ਗੋਚਰ ਕਰੇਗਾ।
ਪਰਿਵਾਰਕ ਸੁੱਖ
- ਪਰਿਵਾਰਕ ਜੀਵਨ 'ਚ ਖੁਸ਼ੀਆਂ ਅਤੇ ਸੁਖਦ ਫਲ ਮਿਲਣਗੇ।
ਧਨ ਲਾਭ
- ਕਿਸਮਤ ਤੁਹਾਡੇ ਨਾਲ ਹੋਵੇਗੀ ਅਤੇ ਧਨ ਲਾਭ ਦੇ ਕਈ ਮੌਕੇ ਬਣਨਗੇ। ਪੁਰਾਣੇ ਕੀਤੇ ਨਿਵੇਸ਼ ਤੋਂ ਸ਼ਾਨਦਾਰ ਰਿਟਰਨ ਮਿਲ ਸਕਦਾ ਹੈ।
ਸਿੱਖਿਆ ਅਤੇ ਸਿਹਤ
- ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ Sਚ ਸਫਲਤਾ ਮਿਲੇਗੀ। ਇਸ ਦੇ ਨਾਲ ਹੀ ਸਿਹਤ ਪੱਖੋਂ ਵੀ ਚੰਗੇ ਸੁਧਾਰ ਦੇਖਣ ਨੂੰ ਮਿਲਣਗੇ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਕੰਨੌਜ: ਸੱਤਿਆਨਾਰਾਇਣ ਕਥਾ ਦਾ ਪ੍ਰਸ਼ਾਦ ਖਾਣ ਨਾਲ 62 ਲੋਕਾਂ ਦੀ ਵਿਗੜੀ ਸਿਹਤ, ਮਚੀ ਹਾਹਾਕਾਰ
NEXT STORY