ਮੁੰਬਈ- ਜਦੋਂ ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਅਤੇ ਲੱਖਾਂ ਇਨਫੈਕਟਡ ਹੋ ਚੁੱਕੇ ਹਨ, ਅਜਿਹੇ ਸਮੇਂ 'ਚ ਡਾਕਟਰ ਬੁਬੋਨਿਕ ਪਲੇਗ ਨੂੰ ਖਤਮ ਕਰਨ ਵਾਲੇ ਜੀਵਾਣੂ ਮਾਹਿਰ ਹਾਫਕਿਨ ਦੇ ਟੀਕੇ ਅਤੇ ਉਸ ਲਈ ਭਾਰਤ 'ਚ ਕੀਤੇ ਗਈ ਉਨ੍ਹਾਂ ਦੀ ਖੋਜ ਨੂੰ ਯਾਦ ਕਰ ਰਹੇ ਹਨ। ਰੂਸ ਦੇ ਰਹਿਣ ਵਾਲੇ ਹਾਫਕਿਨ ਨੇ ਭਾਰਤ 'ਚ 22 ਸਾਲ ਬਿਤਾਏ ਸਨ ਅਤੇ ਉਨ੍ਹ੍ਹਾਂ ਨੇ ਸਰਕਾਰੀ ਗ੍ਰਾਂਟ ਮੈਡੀਕਲ ਕਾਲਜ ਅਤੇ ਸਰ ਜੇ. ਜੇ. ਹਸਪਤਾਲ ਦੀ ਇਮਾਰਤ 'ਚ ਬੁਬੋਨਿਕ ਪਲੇਗ ਦੇ ਟੀਕੇ 'ਤੇ ਖੋਜ ਕੀਤੀ ਸੀ। ਇਸ ਟੀਕੇ ਨੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ, ਜਿਸ ਨਾਲ ਪੂਰੀ ਮਨੁੱਖਤਾ ਦੀ ਸੇਵਾ ਹੋਈ। ਉਨ੍ਹਾਂ ਨੂੰ ਕਾਲਰਾ ਦਾ ਟੀਕਾ ਬਣਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।
ਜੇ. ਜੇ. ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਧਿਕਾਰੀ ਡਾਕਟਰ ਰੇਵਤ ਕਾਨਿੰਦੇ ਨੇ ਕਿਹਾ ਕਿ 125 ਸਾਲ ਪਹਿਲਾਂ ਇਕ ਵਿਅਕਤੀ ਰੂਸ ਤੋਂ ਇਥੇ ਆਇਆ ਅਤੇ ਵਿਗਿਆਨਕ ਸੋਚ ਨਾਲ ਇਤਿਹਾਸਕ ਕੰਮ ਕੀਤਾ। ਜੇ. ਜੇ. ਹਸਪਤਾਲ ਦੇ ਜਿਸ ਕਮਰੇ 'ਚ ਹਾਫਕਿਨ ਨੇ ਟੀਕਾ ਬਣਾਇਆ, ਹੁਣ ਉਸ ਕਮਰੇ ਦਾ ਇਸਤੇਮਾਲ ਐੱਮ. ਬੀ. ਬੀ. ਐੱਸ. ਦੇ ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਲੈਕਚਰ ਦੇਣ ਲਈ ਕੀਤਾ ਜਾਂਦਾ ਹੈ। ਸਰਕਾਰ ਨੇ ਗ੍ਰਾਂਟ ਮੈਡੀਕਲ ਕਾਲਜ ਅਤੇ ਜੇ. ਜੇ. ਹਸਪਤਾਲ ਇਮਾਰਤ ਦੀ ਦੀਵਾਰ 'ਤੇ ਹਾਫਕਿਨ ਦੇ ਸਨਮਾਨ 'ਚ ਇਕ ਬੋਰਡ ਲਾਇਆ, ਜਿਸ ਦਾ ਉਦਘਾਟਨ 27 ਅਗਸਤ 1971 ਨੂੰ ਉਸ ਸਮੇਂ ਦੇ ਮੌਜੂਦਾ ਰਾਸ਼ਟਰਪਤੀ ਵੀ. ਵੀ. ਗਿਰੀ ਨੇ ਕੀਤਾ ਸੀ। ਗ੍ਰਾਂਟ ਮੈਡੀਕਲ ਕਾਲਜ ਇਸ ਸਾਲ ਮਈ 'ਚ ਆਪਣਾ 175ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਅਤੇ ਇਸ 'ਚ ਮਹਿਮਾਨ ਦੇ ਰੂਪ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਸੱਦਣ ਦੀ ਯੋਜਨਾ ਹੈ ਪਰ ਹਾਲੇ ਇਸ ਦੇ ਕਰਮਚਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ 'ਚ ਲੱਗੇ ਹਨ।
ਪੁਣੇ ’ਚ ਤਿਆਰ ਹੋ ਰਹੇ ਨੇ ਸਭ ਤੋਂ ਸਸਤੇ ਵੈਂਟੀਲੇਟਰ
NEXT STORY