ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਇਸ ਗੱਲ ਤੋਂ ਸਪੱਸ਼ਟ ਇਨਕਾਰ ਕੀਤਾ ਹੈ ਕਿ ਉਨ੍ਹਾਂ ਅਮਰਨਾਥ ਯਾਤਰਾ ਬੰਦ ਕਰਨ ਦੀ ਕੋਈ ਧਮਕੀ ਦਿੱਤੀ ਹੈ | ਅਬਦੁੱਲਾ ਉਸ ਫੇਸਬੁੱਕ ਪੋਸਟ 'ਤੇ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਸਨ, ਜਿਸ ਵਿਚ ਉਨ੍ਹਾਂ ਦੀ ਤਸਵੀਰ ਨਾਲ ਉਨ੍ਹਾਂ ਵਲੋਂ ਇਹ ਕਹਿੰਦਿਆਂ ਵਿਖਾਇਆ ਗਿਆ ਸੀ ਕਿ ਜੇ ਸੂਬੇ ਵਿਚੋਂ ਧਾਰਾ 370 ਜਾਂ ਧਾਰਾ 35 (ਏ) ਨੂੰ ਹਟਾ ਲਿਆ ਜਾਂਦਾ ਹੈ ਤਾਂ ਲੋਕ ਅਮਰਨਾਥ ਦੀ ਯਾਤਰਾ ਨੂੰ 'ਭੁੱਲ' ਜਾਣਗੇ | ਉਕਤ ਫੇਸਬੁੱਕ ਪੋਸਟ ਨੂੰ 'ਯੂਥ ਇੰਡੀਆ' ਨਾਂ ਦੇ ਇਕ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ | ਉਮਰ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਅਜਿਹੀ ਕੋਈ ਧਮਕੀ ਨਹੀਂ ਦਿੱਤੀ |
ਉਨ੍ਹਾਂ ਕਿਹਾ ਕਿ ਭਾਜਪਾ ਨੇ ਹੀ ਜੰਮੂ-ਕਸ਼ਮੀਰ ਵਿਚ ਅੱਤਵਾਦ ਨੂੰ ਉਭਰਨ ਦਿੱਤਾ | ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਦੇ ਕੇਂਦਰ ਵਿਚ ਸੱਤਾ ਵਿਚਆਉਣ ਪਿੱਛੋਂ ਜੰਮੂ-ਕਸ਼ਮੀਰ ਵਿਚ ਵਧੇਰੇ ਅੱਤਵਾਦੀਆਂ ਦੇ ਮਾਰੇ ਜਾਣ ਬਾਰੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਦਾਅਵੇ 'ਤੇ ਟਿੱਪਣੀ ਕਰਦਿਆਂ ਉਮਰ ਨੇ ਕਿਹਾ ਕਿ ਅਸਲ ਵਿਚ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਸੂਬੇ ਵਿਚ ਅੱਤਵਾਦ ਅਤੇ ਹਿੰਸਾ ਨੂੰ ਉਭਰਨ ਦਿੱਤਾ |
ਪਾਸਪੋਰਟ ਵਿਵਾਦ: ਤਨਵੀ ਅਤੇ ਅਨਸ ਦੇ ਸਰਟੀਫਿਕੇਟਾਂ ਦੀ ਮੁੜ ਜਾਂਚ ਕਰੇਗੀ ਪੁਲਸ
NEXT STORY