ਨਵੀਂ ਦਿੱਲੀ— ਫਰਵਰੀ ਵੀ ਸਾਲ ਦੇ ਬਾਕੀ ਮਹੀਨੀਆਂ ਦੀ ਤਰ੍ਹਾਂ ਹੈ, ਪਰ ਵੈਲੇਂਟਾਇਨ ਕਾਰਨ ਇਸ ਮਹੀਨੇ ਨੂੰ ਲੈ ਕੇ ਪ੍ਰੇਮੀ ਜੋੜਿਆਂ 'ਚ ਬੇਸਬਰੀ ਕੁਝ ਜ਼ਿਆਦਾ ਹੀ ਰਹਿੰਦੀ ਹੈ। ਸਿੰਗਲਸ ਨੂੰ ਇਹ ਮਹੀਨਾ ਖਾਸਤੌਰ 'ਤੇ ਵੈਲੇਂਟਾਇਨ ਡੇਅ ਬਾਕੀ ਦਿਨ ਦੀ ਮੁਕਾਬਲੇ ਕੁਝ ਜ਼ਿਆਦਾ ਹੀ ਬੁਰਾ ਲੱਗਦਾ ਹੈ ।
ਕੀ ਇਸ ਵੈਲੇਂਟਾਇਨ ਡੇਅ 'ਤੇ ਤੁਸੀਂ ਵੀ ਸਿੰਗਲ ਹੋ ਅਤੇ ਤੁਹਾਡੀ ਕੋਈ ਡੇਟ (ਪਾਰਟਨਰ) ਨਹੀਂ ਹੈ? ਜੇਕਰ ਅਜਿਹਾ ਹੈ ਤਾਂ ਤੁਹਾਨੂੰ ਇਹ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਦਿਨ ਸਿੰਗਲ ਲੋਕਾਂ ਲਈ ਬਹੁਤ ਬੁਰਾ ਹੈ ।
ਤੁਸੀਂ ਸਿੰਗਲ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਕੱਲੇ ਹੋਣ 'ਤੇ ਇਹ ਦਿਨ ਰੋਂਦੇ ਹੋਏ ਬਿਤਾਓ ਤੇ ਕਿਸੇ ਦੇ ਨਾਲ ਰਿਲੇਸ਼ਨਸ਼ਿਪ 'ਚ ਹੋਣ ਬਾਰੇ 'ਚ ਸੋਚਦੇ ਰਹੋ। ਇਸ ਆਰਟਿਕਲ 'ਚ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਕਿ ਸਿੰਗਲ ਵੈਲੇਂਟਾਇਨ ਡੇਅ ਨੂੰ ਕਿਵੇਂ ਸੈਲੀਬ੍ਰੇਟ ਕਰ ਸਕਦੇ ਹਨ ।
1) ਪਾਰਟੀ
ਤੁਹਾਨੂੰ ਪਾਰਟੀ ਕਰਨਾ ਪਸੰਦ ਹੈ? ਤਾਂ ਫਿਰ ਕਿਸ ਗੱਲ ਦਾ ਉਡੀਕ ਕਰ ਰਹੇ ਹੋ। ਤੁਸੀਂ 14 ਫਰਵਰੀ ਨੂੰ ਐਂਟੀ-ਵੈਲੇਂਟਾਇਨ ਡੇਅ ਦੇ ਨਾਮ ਨਾਲ ਪਾਰਟੀ ਕਰ ਸਕਦੇ ਹੋ। ਤੁਹਾਡੇ ਗਰੁੱਪ 'ਚ ਜਿੰਨੇ ਵੀ ਸਿੰਗਲਸ ਹਨ, ਉਨ੍ਹਾਂ ਨੂੰ ਇਸ ਪਾਰਟੀ 'ਚ ਬੁਲਾਓ ਅਤੇ ਮਜ਼ੇ ਕਰੋ ।
2) ਫੂਡੀ ਨਾਈਟ
ਤੁਸੀਂ ਸਾਮਾਨ ਇਕੱਠਾ ਕਰੋ ਤੇ ਦੋਸਤਾਂ ਨੂੰ ਘਰ ਸੱਦ ਕੇ ਉਨ੍ਹਾਂ ਨਾਲ ਕੁਕਿੰਗ ਦਾ ਮਜ਼ਾ ਲਓ। ਤੁਸੀਂ ਵੈਲੇਂਟਾਇਨ ਡੇਅ ਨੂੰ ਚੀਟ ਡੇਅ ਦੇ ਤੌਰ 'ਤੇ ਵੀ ਸੈਲੀਬ੍ਰੇਟ ਕਰ ਸਕਦੇ ਹੋ। ਇਸ ਦਿਨ ਤੁਸੀਂ ਡਾਇਟ ਦੀ ਚਿੰਤਾ ਨਾ ਕਰਕੇ ਚਾਕਲੇਟ, ਕੇਕ, ਕੈਂਡੀ ਜੋ ਖਾਣਾ ਹੈ ਖਾਓ।
3) ਆਪਣੇ ਆਪ ਨੂੰ ਟ੍ਰੀਟ ਦਿਓ
ਵੈਲੇਂਟਾਇਨ ਡੇਅ ਇਕ ਬਹਾਨਾ ਹੈ, ਜਦੋਂ ਤੁਸੀਂ ਆਪਣੇ ਆਪ ਲਈ ਕੁਝ ਚੰਗਾ ਕਰ ਸਕਦੇ ਹੋ। ਤੁਹਾਨੂੰ ਆਪਣੇ ਆਪ ਨੂੰ ਚੰਗਾ ਫੀਲ ਕਰਾਉਣ ਲਈ ਕਿਸੇ ਦੂਜੇ ਦੀ ਲੋੜ ਨਹੀਂ। ਬੱਸ ਇਸ ਦਿਨ ਯਾਦ ਕਰੋ ਕਿ ਅਜਿਹੀ ਕਿਹੜੀ ਚੀਜ਼ ਸੀ ਜੋ ਤੁਹਾਨੂੰ ਬਹੁਤ ਪਸੰਦ ਆਈ ਸੀ ਪਰ ਉਸ ਨੂੰ ਬਾਅਦ ਲਈ ਟਾਲ ਦਿੱਤਾ ਸੀ। ਦੇਰ ਨਾ ਕਰੋ ਤੇ ਇਸ ਦਿਨ ਉਸ ਦੀ ਸ਼ਾਪਿੰਗ ਕਰ ਲਓ।
4) ਕਾਂਸਰਟ
ਤੁਸੀਂ ਵੈਲੇਂਟਾਇਨ ਡੇਅ ਦੀ ਸ਼ਾਮ ਥਿਏਟਰ ਜਾਂ ਫਿਰ ਕਾਂਸਰਟ 'ਚ ਜਾਣ ਦਾ ਪਲਾਨ ਬਣਾ ਸਕਦੇ ਹੋ। ਉਥੇ ਦਾ ਮਾਹੌਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਤੋਂ ਦੂਰ ਰਹਿਣ 'ਚ ਮਦਦ ਕਰੇਗਾ। ਤੁਸੀਂ ਇਥੇ ਕਿਸੇ ਨੂੰ ਵਿਖਾਉਣ ਲਈ ਨਹੀਂ ਸਗੋਂ ਆਪਣੇ ਆਪ ਲਈ ਨੱਚ ਤੇ ਗਾ ਸਕਦੇ ਹੋ।
5) ਆਪਣਾ ਪਿਆਰ ਸ਼ੇਅਰ ਕਰੋ
ਵੈਲੇਂਟਾਇਨ ਡੇਅ ਦਾ ਮਕਸਦ ਹੈ ਇਕ ਦੂਜੇ ਦੇ ਨਾਲ ਪਿਆਰ ਸ਼ੇਅਰ ਕਰਨਾ ਤੇ ਸੈਲੀਬ੍ਰੇਟ ਕਰਨਾ ਤੇ ਅਜਿਹਾ ਕਰਨ ਲਈ ਕੋਈ ਨਿਯਮ ਕਾਇਦਾ ਨਹੀਂ ਹੈ। ਤੁਸੀਂ ਆਪਣੇ ਦੋਸਤਾਂ ਜਾਂ ਫਿਰ ਪਰਿਵਾਰ ਲਈ ਕੁਝ ਖਾਸ ਕਰ ਸਕਦੇ ਹੋ। ਤੁਸੀਂ ਉਨ੍ਹਾਂ ਲਈ ਇਕ ਪਿਆਰਾ ਜਿਹਾ ਖੱਤ ਲਿਖ ਕੇ ਦੇ ਸਕਦੇ ਹੋ, ਭਰੋਸਾ ਮੰਨੋ ਤੁਹਾਨੂੰ ਬਹੁਤ ਚੰਗਾ ਮਹਿਸੂਸ ਹੋਵੇਗਾ।
6) ਆਪਣੀ ਹੌਬੀ ਲਈ ਦਿਓ ਵਕਤ
ਵੈਲੇਂਟਾਇਨ ਡੇਅ ਦਾ ਮਤਲਬ ਹੈ ਆਪਣੇ ਪਾਰਟਨਰ ਦੇ ਪਿਆਰ 'ਚ ਗੁਆਚ ਜਾਣ ਦਾ ਦਿਨ। ਤਾਂ ਇਸ ਦਿਨ ਜੋ ਕੰਮ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਉਹ ਕਰੋ। ਜੇਕਰ ਤੁਸੀਂ ਬਹੁਤ ਸਮੇਂ ਤੋਂ ਕੁਝ ਨਵਾਂ ਕਰਨ ਦਾ ਸੋਚ ਰਹੇ ਸੀ ਤਾਂ ਇਸ ਦਿਨ ਹੀ ਟ੍ਰਾਈ ਕਰ ਲਓ।
7) ਮਨ ਦੀਆਂ ਕਰੋ
14 ਫਰਵਰੀ ਦੇ ਦਿਨ ਤੁਸੀਂ ਉਹ ਹੀ ਕਰੋ ਜੋ ਤੁਹਾਡਾ ਮਨ ਚਾਹੁੰਦਾ ਹੈ। ਦਿਨਭਰ ਪਜਾਮੇ 'ਚ ਰਹੋ ਤੇ ਨੈਟਫਲਿਕਸ 'ਚ ਸੀਰੀਜ਼ ਵੇਖੋ ਜਾਂ ਫਿਰ ਦਿਲ ਚਾਹੇ ਤਾਂ ਰੋਡ ਟ੍ਰਿਪ 'ਤੇ ਨਿਕਲ ਜਾਓ ।
8) ਸਿੰਗਲ ਹੋਣ ਦਾ ਆਨੰਦ ਲਵੋ
ਸਿੰਗਲ ਰਹਿਨਾ ਵੀ ਮਜ਼ੇਦਾਰ ਹੁੰਦਾ ਹੈ। ਇਸ ਦੌਰਾਨ ਤੁਹਾਨੂੰ ਕਿਸੇ ਦੇ ਕਹੇ ਅਨੁਸਾਰ ਪਕਾਨਾ, ਖਾਣਾ, ਘੁੰਮਣਾ ਨਹੀਂ ਪੈਂਦਾ ਹੈ। ਸਾਡੀ ਸੋਸਾਇਟੀ 'ਚ ਸਿੰਗਲ ਰਹਿਣਾ ਆਜ਼ਾਦੀ ਦੀ ਨਿਸ਼ਾਨੀ ਹੈ। ਤੁਸੀਂ ਇਸ ਆਜ਼ਾਦੀ ਦਾ ਫਾਇਦਾ ਚੁੱਕੋ ਤੇ ਇਸ ਦਿਨ ਨੂੰ ਆਪਣੇ ਅਨੁਸਾਰ ਬਿਤਾਓ ।
ਰਾਜੀਵ ਕੁਮਾਰ ਕੋਲੋਂ ਸੀ. ਬੀ. ਆਈ. ਨੇ ਲਗਾਤਾਰ ਚੌਥੇ ਦਿਨ ਕੀਤੀ ਪੁੱਛਗਿੱਛ
NEXT STORY