ਨਵੀਂ ਦਿੱਲੀ — ਆਂਧਰਾ ਪ੍ਰਦੇਸ਼ 'ਚ ਟ੍ਰਾਂਸਜੈਂਡਰਾਂ ਨੂੰ ਹੁਣ ਹਰ ਮਹੀਨੇ 1500 ਰੁਪਏ ਪੈਨਸ਼ਨ ਮਿਲੇਗੀ। 18 ਸਾਲ ਤੋਂ ਵਧ ਓਮਰ ਦੇ ਟ੍ਰਾਂਸਜੈਂਡਰ ਇਸ ਸਕੀਮ ਦਾ ਫਾਇਦਾ ਲੈ ਸਕਣਗੇ। ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੇ ਕੈਬਨਿਟ ਨੇ ਐਤਵਾਰ ਨੂੰ ਇਸ ਨੀਤੀ 'ਤੇ ਫੈਸਲਾ ਲਿਆ। ਸਰਕਾਰ ਵੱਲੋਂ ਤੈਅ ਕੀਤੀ ਇਸ ਨੀਤੀ ਨਾਲ ਰਾਜ ਦੇ 26,000 ਟ੍ਰਾਂਸਜੈਂਡਰਾਂ ਨੂੰ ਫਾਇਦਾ ਮਿਲੇਗਾ। ਇਸ ਸਕੀਮ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਕੈਬਨਿਟ ਦੀ ਇਸ ਯੋਜਨਾ 'ਚ ਟ੍ਰਾਂਸਜੈਂਡਰਾਂ ਨੂੰ ਵੀ ਰਾਸ਼ਨ ਕਾਰਡ, ਸਕਾਲਰਸ਼ਿਪ ਅਤੇ ਪੈਨਸ਼ਨ ਦਾ ਫਾਇਦਾ ਮਿਲੇਗਾ। ਇਹੀਂ ਨਹੀਂ ਸਰਕਾਰ ਦੀ ਇਸ ਸਕੀਮ 'ਚ ਸਕਿੱਲ ਡਿਵੈਲਪਮੈਂਟ ਦੇ ਕੋਰਸ ਕਰਾਏ ਜਾਣਗੇ। ਸਰਕਾਰ ਵੱਲੋਂ ਟ੍ਰਾਂਸਜੈਂਡਰਾਂ ਨੂੰ ਪੈਨਸ਼ਨ ਜਿਹੀਆਂ ਸੁਵਿਧਾਵਾਂ ਦੇਣ ਦੀ ਇਹ ਯੋਜਨਾ ਇਸ ਤੋਂ ਪਹਿਲਾਂ ਕੇਰਲ ਅਤੇ ਓਡੀਸ਼ਾ ਸ਼ੁਰੂ ਕਰ ਚੁੱਕੇ ਹਨ।
ਕੇਰਲ ਸਾਲ 2015 'ਚ ਕਿੰਨਰਾਂ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਸੁਰੱਖਿਅਤ ਕਰਨ ਲਈ ਅਲੱਗ 'ਟ੍ਰਾਂਸਜ਼ੇਡਰ ਨੀਤੀ' ਬਣਾ ਚੁੱਕੇ ਹਨ। ਅਜਿਹੇ 'ਚ ਆਂਧਰਾ ਪ੍ਰਦੇਸ਼ ਹੁਣ ਤੀਜਾ ਅਜਿਹਾ ਰਾਜ ਹੈ ਜਿਹੜਾ ਟ੍ਰਾਂਸਜੈਂਡਰਾਂ ਨੂੰ ਪੈਨਸ਼ਨ ਦੇਵੇਗਾ।
ਸ਼ਾਪਿੰਗ ਕੰਪਲੈਕਸ 'ਚ ਲੱਗੀ ਭਿਆਨਕ ਅੱਗ
NEXT STORY