ਖੂੰਟੀ— ਝਾਰਖੰਡ ਦੇ ਖੂੰਟੀ ਜ਼ਿਲੇ 'ਚ ਪਿੰਡ ਹੇਠਗੋਵਾ ਵਿਖੇ ਕੁਝ ਬਦਮਾਸ਼ਾਂ ਨੇ ਮੰਗਲਵਾਰ ਸਵੇਰੇ ਭਾਜਪਾ ਜਨਤਾ ਪਾਰਟੀ ਦੇ ਇਕ ਆਗੂ ਮਾਗੋ, ਉਸ ਦੀ ਪਤਨੀ ਅਤੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਹੋਰ ਔਰਤ ਨੂੰ ਉਨ੍ਹਾਂ ਜ਼ਖਮੀ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ 55 ਸਾਲਾ ਮਾਗੋ, 55 ਸਾਲਾ ਲਖਮਣੀ ਅਤੇ 25 ਸਾਲਾ ਲਿਪਰਾਏ ਨੂੰ ਘਰੋਂ ਬਾਹਰ ਕੱਢ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦਾ ਕਾਰਨ ਪਤਾ ਨਹੀਂ ਲਗ ਸਕਿਆ।
ਸਿੰਲਡਰ ਲੀਕ ਹੋਣ ਕਾਰਨ ਵਾਪਰਿਆ ਹਾਦਸਾ, 5 ਲੋਕ ਜ਼ਖਮੀ
NEXT STORY