ਦੇਹਰਾਦੂਨ : ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਹਾਰਨਪੁਰ ਦੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਸਮੇਤ ਕੁੱਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਇੱਕ ਤੇਜ਼ ਰਫ਼ਤਾਰ ਕੰਟੇਨਰ ਦੇ ਕਾਰ ਉੱਤੇ ਪਲਟਣ ਕਾਰਨ ਵਾਪਰਿਆ। ਇਸ ਭਿਆਨਕ ਹਾਦਸੇ ਵਿੱਚ 6 ਸਾਲ ਦਾ ਮਾਸੂਮ ਬੱਚਾ ਚਮਤਕਾਰੀ ਢੰਗ ਨਾਲ ਬਾਲ-ਬਾਲ ਬਚ ਗਿਆ।
ਮ੍ਰਿਤਕਾਂ ਦੀ ਪਛਾਣ ਸਹਾਰਨਪੁਰ ਦੀ ਗੋਕੁਲ ਧਾਮ ਕਾਲੋਨੀ ਦੇ ਰਹਿਣ ਵਾਲੇ ਵਿਸ਼ੇਸ਼ ਕਪੂਰ (38), ਉਨ੍ਹਾਂ ਦੀ ਮਾਤਾ ਕਿਰਨ ਕਪੂਰ (63), ਪਤਨੀ ਨਿਸ਼ਾ ਕਪੂਰ (38) ਅਤੇ ਡਰਾਈਵਰ ਨੀਰਜ ਵਜੋਂ ਹੋਈ ਹੈ। ਹਾਦਸੇ ਵਿੱਚ ਵਿਸ਼ੇਸ਼ ਦਾ 6 ਸਾਲਾ ਪੁੱਤਰ ਮਾਹੇਰ ਕਪੂਰ ਸੁਰੱਖਿਅਤ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ੇਸ਼ ਕਪੂਰ ਬੁਧਵਾਰ ਸ਼ਾਮ ਨੂੰ ਆਪਣੇ ਪਰਿਵਾਰ ਨਾਲ ਦੇਹਰਾਦੂਨ ਵਿੱਚ ਰਹਿੰਦੇ ਆਪਣੇ ਛੋਟੇ ਭਰਾ ਦੀਪੇਸ਼ ਕਪੂਰ ਦੇ ਘਰ ਜਾ ਰਹੇ ਸਨ।
ਦੇਹਰਾਦੂਨ ਦੇ ਮੋਹੱਬੇਵਾਲਾ ਇਲਾਕੇ ਵਿੱਚ ਖਾਦ ਨਾਲ ਲੱਦਿਆ ਓਵਰਲੋਡ ਕੰਟੇਨਰ ਅਚਾਨਕ ਕਾਰ ਉੱਤੇ ਪਲਟ ਗਿਆ, ਜਿਸ ਨਾਲ ਕਾਰ ਬੁਰੀ ਤਰ੍ਹਾਂ ਦੱਬ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ, ਫ਼ਾਇਰ ਸਰਵਿਸ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚੀਆਂ। ਕੰਟੇਨਰ ਦਾ ਭਾਰ ਜ਼ਿਆਦਾ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਭਾਰੀ ਦਿੱਕਤਾਂ ਆਈਆਂ, ਜਿਸ ਤੋਂ ਬਾਅਦ ਗੈਸ ਕਟਰ ਨਾਲ ਕਾਰ ਦੇ ਦਰਵਾਜ਼ੇ ਅਤੇ ਹਿੱਸੇ ਕੱਟ ਕੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਕਾਰ ਵਿੱਚ ਮੌਜੂਦ 6 ਸਾਲ ਦੇ ਮਾਸੂਮ ਮਾਹੇਰ ਨੂੰ ਸੁਰੱਖਿਅਤ ਬਾਹਰ ਰੈਸਕਿਊ ਕਰ ਲਿਆ ਗਿਆ ਹੈ।
ਹਾਦਸੇ ਦੀ ਖ਼ਬਰ ਸਹਾਰਨਪੁਰ ਸਥਿਤ ਉਨ੍ਹਾਂ ਦੇ ਘਰ ਪਹੁੰਚਦਿਆਂ ਹੀ ਪੂਰੀ ਕਾਲੋਨੀ ਵਿੱਚ ਮਾਤਮ ਪਸਰ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
12ਵੀਂ ਦੀ ਸਟੇਟ ਟੌਪਰ ਨੂੰ CM ਨੇ ਦਿੱਤਾ ਸੋਨੇ ਦਾ ਹਾਰ, ਵਿਦਿਆਰਥੀਆਂ ਨੂੰ ਕੀਤੀ ਇਹ ਭਾਵੁਕ ਅਪੀਲ
NEXT STORY