ਗੁਰੂਗ੍ਰਾਮ- ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਚਾਹੁੰਦਾ ਹੈ, ਜਿਸ ਲਈ ਉਨ੍ਹਾਂ ਲੱਖਾਂ ਰੁਪਏ ਤੱਕ ਖਰਚ ਕਰ ਦਿੰਦੇ ਹਨ। ਅਜਿਹਾ ਹੀ ਇਕ ਨਜ਼ਾਰਾ ਹਰਿਆਣਾ ਦੇ ਗੁਰੂਗ੍ਰਾਮ ਦੀਆਂ ਗਲੀਆਂ 'ਚ ਵੇਖਣ ਨੂੰ ਮਿਲਿਆ। ਇੱਥੇ ਇਕ "ਵਿਆਹ ਮੰਡਪ" ਸੜਕ 'ਤੇ ਘੁੰਮਦਾ ਦਿੱਸਿਆ। ਸੋਸ਼ਲ ਮੀਡੀਆ 'ਤੇ ਇਕ ਵਾਇਰਲ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਜਿਸ 'ਚ ਇਕ ਚੱਲਦੇ ਟਰੱਕ ਦੇ ਅੰਦਰ ਪੂਰੇ ਵਿਆਹ ਸਮਾਰੋਹ ਨੂੰ ਦਰਸਾਇਆ ਗਿਆ ਹੈ।
ਇੰਟਰਨੈੱਟ 'ਤੇ ਵਾਇਰਲ ਹੋਈ ਇਸ ਵੀਡੀਓ ' ਗੁਰੂਗ੍ਰਾਮ ਦੀ ਸੜਕ 'ਤੇ ਇਕ ਟਰੱਕ ਦਾ ਇਕ ਪਾਸਾ ਪੂਰੀ ਤਰ੍ਹਾਂ ਖੁੱਲ੍ਹਾ ਦਿਖਾਇਆ ਗਿਆ ਹੈ। ਅੰਦਰਲਾ ਦ੍ਰਿਸ਼ ਇਕ ਆਲੀਸ਼ਾਨ ਮੈਰਿਜ ਹਾਲ ਦੇ ਵਿਆਹ ਦੀ ਸਟੇਜ ਵਰਗਾ ਹੈ। ਚਾਰੇ ਪਾਸੇ ਗੇਂਦੇ ਅਤੇ ਗੁਲਾਬ ਦੇ ਫੁੱਲ ਲਗਾਏ ਗਏ ਹਨ। ਗੁਲਾਬੀ ਪਰਦੇ ਲਟਕ ਰਹੇ ਹਨ ਅਤੇ ਸੁਨਹਿਰੀ ਪੈਨਲ ਚਮਕ ਰਹੇ ਹਨ। ਇਹ ਤੁਰਦਾ-ਫਿਰਦਾ ਮੰਡਪ ਸਿਰਫ਼ ਸਜਾਇਆ ਹੀ ਨਹੀਂ ਗਿਆ ਹੈ, ਸਗੋਂ ਲਾੜਾ-ਲਾੜੀ, ਉਨ੍ਹਾਂ ਦੇ ਪਰਿਵਾਰ ਅਤੇ ਮੰਤਰਾਂ ਦਾ ਜਾਪ ਕਰਦੇ ਹੋਏ ਪੰਡਿਤ ਜੀ ਮੌਜੂਦ ਹਨ।
ਰਸਤੇ 'ਚੋਂ ਲੰਘ ਰਹੇ ਲੋਕ ਆਪਣੀਆਂ ਗੱਡੀਆਂ ਹੌਲੀ ਕਰ ਕੇ ਇਸ ਹੈਰਾਨ ਕਰਨ ਵਾਲੇ ਨਜ਼ਾਰੇ ਨੂੰ ਦੇਖ ਰਹੇ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਵੀ ਆਪਣੀ ਹੈਰਾਨੀ ਨੂੰ ਲੁਕਾ ਨਹੀਂ ਸਕਿਆ। ਉਸ ਨੇ ਕੈਮਰੇ 'ਤੇ ਕਿਹਾ,"ਇਸੇ ਲਈ ਮੈਂ ਕਹਿੰਦਾ ਹਾਂ ਬੌਸ, ਗੁਰੂਗ੍ਰਾਮ ਬਿਗਨਰਸ (ਸ਼ੁਰੂਆਤ ਕਰਨ ਵਾਲਿਆਂ) ਲਈ ਨਹੀਂ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਜਪਾ ਆਗੂ RP ਸਿੰਘ ਦਾ ਦੋਸ਼, ਪੰਜਾਬ 'ਚ ਵੱਧ ਰਹੇ ਨਸ਼ੇ ਤੇ ਡਰੱਗ ਸੰਕਟ ਡੂੰਘੀ ਚਿੰਤਾ ਦਾ ਵਿਸ਼ਾ
NEXT STORY