ਤਿਰੂਵਨੰਤਪੁਰਮ-ਸਾਥੀ ਮਹਿਲਾ ਮੁਲਾਜ਼ਮ ਵੱਲੋਂ ਸੈਕਸ ਸ਼ੋਸ਼ਣ ਦਾ ਦੋਸ਼ ਲਾਏ ਜਾਣ ਮਗਰੋਂ ਮਲਿਆਲਮ ਚੈਨਲ ਦੇ ਇਕ ਸੀਨੀਅਰ ਟੈਲੀਵਿਜ਼ਨ ਪੱਤਰਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਅੱਜ ਦੱਸਿਆ ਕਿ ਮਹਿਲਾ ਪੱਤਰਕਾਰ ਨੇ ਸ਼ਹਿਰ ਦੀ ਪੁਲਸ ਸਾਹਮਣੇ ਸ਼ਿਕਾਇਤ ਕੀਤੀ ਸੀ ਜਿਸ ਦੇ ਮਗਰੋਂ ਸੀਨੀਅਰ ਨਿਊਜ਼ ਐਡੀਟਰ ਅਤੇ ਐਂਕਰ ਨੂੰ ਕੱਲ ਰਾਤ ਗ੍ਰਿਫਤਾਰ ਕਰ ਲਿਆ ਗਿਆ। ਆਪਣੀ ਸ਼ਿਕਾਇਤ 'ਚ ਮਹਿਲਾ ਨੇ ਦੋਸ਼ ਲਾਇਆ ਕਿ ਵਿਆਹ ਦਾ ਲਾਰਾ ਲਾ ਕੇ ਐਂਕਰ ਨੇ ਉਸ ਨਾਲ ਸੈਕਸ ਸ਼ੋਸ਼ਣ ਕੀਤਾ। ਉਸ ਦੱਸਿਆ ਕਿ ਭਾਰਤੀ ਦੰਡਾਵਲੀ ਦੀ ਧਾਰਾ ਦੇ ਤਹਿਤ ਮੁਲਜ਼ਮ ਵਿਰੁੱਧ ਜਬਰ-ਜ਼ਨਾਹ, ਧੋਖਾਦੇਹੀ ਅਤੇ ਧਮਕੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਚੈਨਲ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰੀ ਮਗਰੋਂ ਮੁਲਜ਼ਮ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ।
ਟੀ. ਵੀ. 'ਤੇ ਯੋਗਾ ਦੇਖ ਕੇ ਕਰ ਰਿਹਾ ਸੀ ਆਸਨ, ਹੋਈ ਮੌਤ
NEXT STORY