ਹੈਦਰਾਬਾਦ — ਹੈਦਰਾਬਾਦ 'ਚ ਜ਼ਿੰਦਾ ਨਵਜੰਮੀ ਬੱਚੀ ਨੂੰ ਦਫਨਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੇ ਐੱਮ.ਜੀ.ਬੀ.ਐੱਸ. ਕੋਲ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਦੋ ਵਿਅਕਤੀਆਂ ਨੇ ਨਵਜੰਮੀ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਬੱਚੀ ਨੂੰ ਅਣਜਾਣ ਥਾਂ ਲਿਜਾਂਦੇ ਦੇਖ ਕੇ ਇਕ ਆਟੋ ਡਰਾਇਵਰ ਨੂੰ ਸ਼ੱਕ ਹੋਇਆ ਤਾਂ ਉਸ ਨੇ ਤੁਰੰਤ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਹੈਦਰਾਬਾਦ ਪੁਲਸ ਨੂੰ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਵਿਅਖਤੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਕਰਨ 'ਤੇ ਦੋਵਾਂ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੋਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਉਸ ਨੂੰ ਦਫਨਾਉਣ ਜਾ ਰਹੇ ਹਨ। ਜਦੋਂ ਉਨ੍ਹਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਹੋਇਆ ਤਾਂ ਪੁਲਸ ਨੇ ਬੱਚੀ ਨੂੰ ਦੇਖਿਆ ਤਾਂ ਹੈਰਾਨ ਰਹਿ ਗਏ ਕਿਉਂਕਿ ਬੱਚੀ ਜ਼ਿਉਂਦੀ ਸੀ। ਪੁਲਸ ਨੇ ਤੁਰੰਤ ਮੌਕੇ 'ਤੇ ਮੌਜੂਦ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਬਾਅਦ 'ਚ ਬੱਚੀ ਨੂੰ ਇਲਾਜ ਲਈ ਗਾਂਧੀ ਹਸਪਤਾਲ ਭੇਜ ਦਿੱਤਾ। ਅਜਿਹਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਲੜਕੀ ਪੈਦਾ ਹੋਣ ਕਾਰਨ ਉਸ ਨੂੰ ਦਫਨਾਇਆ ਜਾ ਰਿਹਾ ਸੀ।
ਕੇਂਦਰ ਸ਼ਾਸਤ ਪ੍ਰਦੇਸ਼ J&K ਤੇ ਲੱਦਾਖ ਨੂੰ ਕੇਂਦਰ ਦਾ ਤੋਹਫਾ, ITR ਭਰਨ ਦੀ ਤਰੀਕ ਵਧਾਈ
NEXT STORY