ਸ਼ਿਲਾਂਗ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਮੇਘਾਲਿਆ 'ਚ ਵੀ ਅੱਜ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਸੂਬੇ 'ਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਵੱਧ ਕੇ 10 ਤੱਕ ਪਹੁੰਚ ਗਈ ਹੈ।
ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਦੱਸਿਆ ਹੈ ਕਿ ਸੂਬੇ 'ਚ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਦੋਵੇ ਮਰੀਜ਼ ਪਹਿਲੇ ਮਰੀਜ਼ ਦੇ ਘਰ 'ਚੋਂ ਹਨ। ਇਕ ਉਸ ਦੇ ਪਰਿਵਾਰ ਦਾ ਅਤੇ ਦੂਜਾ ਘਰ ਦਾ ਹੈਲਪਰ ਹੈ। ਇਸ ਤੋਂ ਪਹਿਲਾ ਮੇਘਾਲਿਆ 'ਚ ਬੀਤੇ ਐਤਵਾਰ ਨੂੰ ਕੋਰੋਨਾ ਦਾ ਸਿਰਫ ਇਕ ਮਾਮਲਾ ਸੀ ਪਰ ਪਿਛਲੇ ਹਫਤੇ 'ਚ ਕੋਰੋਨਾ ਦੇ 9 ਹੋਰ ਮਾਮਲੇ ਸਾਹਮਣੇ ਆਏ ਜਦਕਿ 1 ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਮਾਮਲੇ ਇਕ ਹੀ ਪਰਿਵਾਰ ਨਾਲ ਜੁੜੇ ਹੋਏ ਸੀ।
ਦੱਸਣਯੋਗ ਹੈ ਕਿ ਦੇਸ਼ ਭਰ 'ਚ ਕੋਰੋਨਾ ਦੇ 14 ਹਜ਼ਾਰ ਤੋਂ ਵੱਧ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 480 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 1992 ਲੋਕ ਠੀਕ ਵੀ ਹੋ ਚੁੱਕੇ ਹਨ।
ਰਾਸ਼ਟਰਪਤੀ ਭਵਨ ਕੰਪਲੈਕਸ 'ਚ ਰਹਿਣ ਵਾਲੇ ਸਫਾਈ ਕਰਮਚਾਰੀ ਦੇ ਰਿਸ਼ਤੇਦਾਰ ਦੀ ਕੋਰੋਨਾ ਨਾਲ ਮੌਤ
NEXT STORY