ਨਵੀਂ ਦਿੱਲੀ— ਸੰਯੁਕਤ ਰਾਸ਼ਟਰ ਨਾਲ ਜੁੜੀ ਇਕ ਸੰਸਥਾ ਮੁਤਾਬਕ ਭਾਰਤ 'ਚ ਹਰ ਦੋ ਮਿੰਟ 'ਚ 3 ਨਵਜੰਮਿਆਂ ਦੀ ਮੌਤ ਹੋ ਜਾਂਦੀ ਹੈ। ਇਸ ਦੇ ਪਿੱਛੇ ਦੇ ਕਾਰਨਾਂ 'ਚ ਪਾਣੀ, ਸਵੱਛਤਾ, ਉਚਿਤ ਪੋਸ਼ਣ ਅਤੇ ਬੁਨਿਆਦੀ ਸਿਹਤ ਸੇਵਾਵਾਂ ਦੀ ਕਮੀ ਪਾਈ ਗਈ ਹੈ। ਭਾਰਤ 'ਚ ਸਾਲ 2017 'ਚ 8,02,000 ਬੱਚਿਆਂ ਦੀ ਮੌਤ ਹੋਈ ਅਤੇ ਇਹ ਅੰਕੜਾ ਪੰਜ ਸਾਲਾਂ 'ਚ ਸਭ ਤੋਂ ਘੱਟ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ(ਯੂ.ਐਨ.ਆਈ.ਜੀ.ਐਮ.ਈ) ਨੇ ਆਪਣੀ ਤਾਜ਼ਾ ਰਿਪੋਰਟ 'ਚ ਇਹ ਦਾਅਵਾ ਕੀਤਾ ਹੈ ।
ਯੂ.ਐਨ.ਆਈ.ਜੀ.ਐਮ.ਈ ਦੀ ਰਿਪੋਰਟ ਮੁਤਾਬਕ ਭਾਰਤ 'ਚ ਸਾਲ 2017 'ਚ 6,05,000 ਨਵਜੰਮੇ ਬੱਚਿਆਂ ਦੀ ਮੌਤ ਦਰਜ ਕੀਤੀ ਗਈ ਜਦਕਿ ਪੰਜ ਤੋਂ 15 ਸਾਲ ਦੇ 1,52000 ਬੱਚਿਆਂ ਦੀ ਮੌਤ ਹੋਈ। ਰਿਪੋਰਟ ਮੁਤਾਬਕ ਪਿਛਲੇ ਸਾਲ ਭਾਰਤ 'ਚ ਕਰੀਬ 8,02,000 ਬੱਚਿਆਂ ਦੀ ਮੌਤ ਦਰਜ ਕੀਤੀ ਗਈ। ਯੂਨੀਸੇਫ ਇੰਡੀਆ ਦੀ ਪ੍ਰਤੀਨਿਧੀ ਯਾਸਮੀਨ ਅਲੀ ਹੱਕ ਨੇ ਕਿਹਾ ਹੈ ਕਿ ਬੱਚੇ ਦੀ ਮੌਤ ਦਰ ਦੇ ਮਾਮਲੇ 'ਚ ਭਾਰਤ 'ਚ ਸੁਧਾਰ ਹੋ ਰਿਹਾ ਹੈ।
ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ 'ਚ ਜਨਮ ਤੋਂ ਲੈ ਕੇ ਪੰਜ ਸਾਲ ਦੀ ਉਮਰ ਤੱਕ ਦੇ ਬੱਚਿਆਂ ਦੀ ਮੌਤ ਦਰ ਇਸ ਦੀ ਇਸ ਉਮਰ ਵਰਗ ਦੇ ਜਨਮ ਦਰ ਦੇ ਸਮਾਨ ਹੈ। ਹਸਪਤਾਲਾਂ 'ਚ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ ਸੁਵਿਧਾਵਾਂ ਦਾ ਵਿਕਾਸ ਅਤੇ ਟੀਕਾਕਰਣ ਵਧੀਆ ਹੋਣ ਨਾਲ ਬੱਚੇ ਦੀ ਮੌਤ ਦਰ 'ਚ ਕਮੀ ਆਈ ਹੈ। ਨਵਜੰਮੇ ਬੱਚੇ ਦੀ ਮੌਤ ਦਰ 2016 'ਚ 8.67 ਲੱਖ ਦੇ ਮੁਕਾਬਲੇ ਘੱਟ ਹੋ ਕੇ 2017 'ਚ 8.02 ਲੱਖ ਹੋ ਗਈ। 2016 'ਚ ਭਾਰਤ 'ਚ ਬੱਚੇ ਦੀ ਮੌਤ ਦਰ 44 ਬੱਚਿਆਂ ਪ੍ਰਤੀ 1,000 ਸੀ।
ਰਾਹੁਲ ਗਾਂਧੀ ਦਾ ਪੀ.ਐੱਮ. ਮੋਦੀ 'ਤੇ ਹਮਲਾ, ਭਾਜਪਾ ਨੂੰ ਦੱਸਿਆ ਤਾਨਾਸ਼ਾਹ ਸਰਕਾਰ
NEXT STORY