ਵਾਰਾਣਸੀ— ਉੱਤਰ ਪ੍ਰਦੇਸ਼ 'ਚ ਵਾਰਾਣਸੀ ਦੇ ਸਿਗਰਾ ਖੇਤਰ 'ਚ ਪੁਲਸ ਨੇ ਇਕ ਤਸਕਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਕਰੀਬ 3 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਸੁਪਰਡੈਂਟ ਦਿਨੇਸ਼ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਕੈਂਟ ਬੱਸ ਸਟੇਸ਼ਨ ਕੈਂਪਸ 'ਚ ਲਖਨਊ ਵਾਸੀ ਵਸੀਮ ਮਲਿਕ (21) ਦੀ ਤਲਾਸ਼ੀ ਲਈ ਗਈ। ਉਸ ਦੇ ਬੈਗ 'ਚੋਂ ਇਕ ਕਿਲੋ 94 ਗ੍ਰਾਮ ਪਾਬੰਦੀਸ਼ੁਦਾ ਹੈਰੋਇਨ ਬਰਾਮਦ ਹੋਣ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਬਰਾਮਦ ਨਸ਼ੀਲੇ ਪਦਾਰਥ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਕਰੀਬ 3 ਕਰੋੜ ਰੁਪਏ ਆਂਕੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛ-ਗਿੱਛ 'ਚ ਪਤਾ ਲੱਗਾ ਕਿ ਹੈਰੋਇਨ ਦੀ ਇਹ ਖੇਪ ਉਹ ਸੋਨਭੱਦਰ ਭੇਜਣ ਲਈ ਇੱਥੇ ਲੈ ਕੇ ਆਇਆ ਸੀ। ਉਹ ਬੱਸ ਸਟੇਸ਼ਨ ਕੈਂਪਸ 'ਚ ਕਿਸੇ ਹੋਰ ਤਸਕਰ ਨੂੰ ਦੇਣ ਲਈ ਇੰਤਜ਼ਾਰ ਕਰ ਰਿਹਾ ਸੀ, ਉਦੋਂ ਪੁਲਸ ਦਲ ਨੇ ਉਸ ਨੂੰ ਫੜ ਲਿਆ। ਸ਼੍ਰੀ ਸਿੰਘ ਨੇ ਦੱਸਿਆ ਕਿ ਹੈਰੋਇਨ ਤਸਕਰੀ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਰਿਹਾ ਹੈ।
ਧਾਰਾ-370 ਅੱਤਵਾਦੀਆਂ ਲਈ ਢਾਲ ਬਣ ਗਈ ਸੀ : ਰਵੀਸ਼ੰਕਰ ਪ੍ਰਸਾਦ
NEXT STORY