ਨਵੀਂ ਦਿੱਲੀ (ਭਾਸ਼ਾ)-ਸਬਜ਼ੀਆਂ ਅਤੇ ਸ਼ਾਕਾਹਾਰੀ ਖਾਣੇ ਨਾਲ ਦਿਲ ਦੀਆਂ ਸਾਰੀਆਂ ਬੀਮਾਰੀਆਂ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਇਹ ਦਿਲ ਦੀਆਂ ਬੀਮਾਰੀਆਂ ਨੂੰ ਪੈਦਾ ਕਰਨ ਵਾਲੇ ਸਾਰੇ ਭੈੜੇ ਪ੍ਰਭਾਵਾਂ ਨੂੰ ਘੱਟ ਕਰ ਸਕਦਾ ਹੈ।
ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਕਰੋ ਘੱਟ
ਦਿਲ ਨਾਲ ਸਬੰਧਤ ਅਮਰੀਕੀ ਕਾਲਜ ਦੇ ਰਸਾਲੇ ਵੱਲੋਂ ਕਰਵਾਏ ਗਏ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਮਨੁੱਖਾਂ ਦੀ ਖੁਰਾਕ ਦੀ ਨਾਲੀ ’ਚ ਅਜਿਹੇ ਜਰਾਸੀਮਾਂ ਦਾ ਭੰਡਾਰ ਹੁੰਦਾ ਹੈ, ਜਿਨ੍ਹਾਂ ਨੂੰ ਗਟ ਮਾਈਕ੍ਰੋਬਾਇਓਟਾ ਕਿਹਾ ਜਾਂਦਾ ਹੈ, ਜੋ ਕਿ ਸਾਡੇ ਮੈਟਾਬੋਲਿਜ਼ਮ, ਪੌਸ਼ਟਿਕਤਾ ਨੂੰ ਜਜ਼ਬ ਕਰਨ, ਊਰਜਾ ਦੇ ਪੱਧਰਾਂ ਤੇ ਬੀਮਾਰੀਆਂ ਤੋਂ ਬਚਾਉਣ ’ਚ ਅਹਿਮ ਕਿਰਦਾਰ ਅਦਾ ਕਰਦੇ ਹਨ।
ਗਟ ਬੈਕਟੀਰੀਆ ਵੱਲੋਂ ਪੈਦਾ ਕੀਤੇ ਜਾਂਦੇ ਕੁਦਰਤੀ ਰਸਾਇਣਾਂ ’ਚੋਂ ਇਕ ਜਦੋਂ ਲਾਲ ਮਾਸ ਵਰਗੇ ਪਸ਼ੂਆਂ ਦੇ ਮਾਸ ਵਿਚ ਪੌਸ਼ਟਿਕਤਾ ਨੂੰ ਜਜ਼ਬ ਕਰਦਾ ਹੈ ਤਾਂ ਉਸ ਮੈਟਾਬੋਲਾਈਟ ਨੂੰ ਟ੍ਰੀਮੇਥੀਲਾਮਾਈਨ ਐੱਨ-ਆਕਸਾਈਡ (ਟਮਾਓ) ਕਿਹਾ ਜਾਂਦਾ ਹੈ, ਜੋ ਦਿਲ ਦੇ ਦੌਰਿਆਂ ਦੇ ਵਾਧੂ ਖਤਰੇ ਨਾਲ ਜੁੜਿਆ ਹੋਇਆ ਹੈ। ਖੋਜਕਾਰਾਂ, ਜਿਨ੍ਹਾਂ ’ਚ ਅਮਰੀਕਾ ਦੀ ਟੂਲਾਨੇ ਯੂਨੀਵਰਸਿਟੀ ਦੇ ਖੋਜਕਾਰ ਵੀ ਸ਼ਾਮਲ ਹਨ, ਦੀ ਰਾਇ ਹੈ ਕਿ ਸ਼ਾਕਾਹਾਰੀ ਖੁਰਾਕ ਖਾਣ ਨਾਲ ਜਿਸਮ ਵਿਚ ਟਮਾਓ ਦੇ ਪੈਦਾ ਹੋਣ ਦੀ ਮਿਕਦਾਰ ਘੱਟ ਜਾਂਦੀ ਹੈ।
ਟਮਾਓ ਦੇ ਪੱਧਰ ਨੂੰ ਘਟਾਓ
ਖੋਜਕਾਰਾਂ, ਜਿਨ੍ਹਾਂ ’ਚ ਸਹਿ-ਖੋਜਕਾਰ ਲੂ ਕੀ ਵੀ ਸ਼ਾਮਲ ਹਨ, ਦੀ ਖੋਜ ਤੋਂ ਪਤਾ ਲੱਗਾ ਹੈ ਕਿ ਟਮਾਓ ਦੇ ਪੱਧਰ ਨੂੰ ਘਟਾਏ ਜਾਣ ਨਾਲ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗਟ ਮਾਈਕ੍ਰੋਬਿਓਮ ਹੋ ਸਕਦਾ ਹੈ ਉਹ ਖੇਤਰ ਹੋਵੇ, ਜਿਸ ਦੀ ਖੋਜ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ਲਈ ਕੀਤੀ ਜਾਣੀ ਚਾਹੀਦੀ ਹੈ। ਟਮਾਓ ਦੇ ਵਾਧੇ ਨਾਲ ਦਿਲ ਦੇ ਦੌਰੇ ਦੇ ਖਤਰੇ ’ਚ 23 ਫੀਸਦੀ ਵਾਧਾ ਹੁੰਦਾ ਹੈ।
ਗਟ ਬੈਕਟੀਰੀਆ ਵੱਲੋਂ ਇਕ ਅਜਿਹਾ ਰਸਾਇਣ ਉਦੋਂ ਪੈਦਾ ਕੀਤਾ ਜਾਂਦਾ ਹੈ, ਜਦੋਂ ਉਹ ਲਾਲ ਮਾਸ ਨੂੰ ਜਜ਼ਬ ਕਰਦਾ ਹੈ, ਜਿਸ ਨੂੰ ਟਮਾਓ ਕਿਹਾ ਜਾਂਦਾ ਹੈ। ਇਹ ਟਮਾਓ ਦਿਲ ਦੇ ਦੌਰਿਆਂ ਦੇ ਖਤਰੇ ਦੇ ਵਾਧੇ ਨਾਲ ਜੁੜਿਆ ਹੋਇਆ ਹੈ।
ਹਿੰਸਾ ’ਚ ਮਾਰੇ ਗਏ ਪੁਲਸ ਮੁਲਾਜ਼ਮ ਤੇ IB ਦੇ ਅਧਿਕਾਰੀ ਨੂੰ ਇਕ ਮਹੀਨੇ ਦੀ ਤਨਖਾਹ ਦੇਣਗੇ ਪ੍ਰਵੇਸ਼ ਵਰਮਾ
NEXT STORY