ਨਵੀਂ ਦਿੱਲੀ: (ਏਜੰਸੀ)- ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਬੁੱਧਵਾਰ ਨੂੰ ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਤੋਂ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਬਾਰੇ "ਧਰਮ 'ਤੇ ਟੈਕਸ ਲਗਾਉਣ" ਸਬੰਧੀ ਦਿੱਤੇ ਗਏ ਬਿਆਨ ਨੂੰ ਵਾਪਸ ਲੈਣ ਅਤੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: "ਪਾਪਾ ਨਾਲ ਕੰਪੀਟ ਨਹੀਂ, ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹਾਂ"; ਹਰਭਜਨ ਮਾਨ ਦੇ ਪੁੱਤ ਅਵਕਾਸ਼ ਦਾ Exclusive ਇੰਟਰਵਿਊ
ਕੀ ਸੀ ਪੂਰਾ ਮਾਮਲਾ?
4 ਅਕਤੂਬਰ ਨੂੰ ਵਿਵੇਕ ਅਗਨੀਹੋਤਰੀ ਨੇ ਉੱਤਰਾਖੰਡ ਦੇ ਪ੍ਰਸਿੱਧ 'ਕੈਂਚੀ ਧਾਮ' ਵਿੱਚ ਦਰਸ਼ਨਾਂ ਲਈ ਲੱਗੀ ਲੰਬੀ ਲਾਈਨ ਅਤੇ ਧੱਕਾ-ਮੁੱਕੀ ਹੁੰਦੀ ਭੀੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਰੀਪੋਸਟ ਕੀਤੀ ਸੀ। ਇਸ ਦੇ ਨਾਲ ਉਨ੍ਹਾਂ ਲਿਖਿਆ ਸੀ, "ਜੇਕਰ ਸਰਕਾਰ ਧਰਮ 'ਤੇ ਵੀ ਟੈਕਸ ਲਗਾ ਸਕਦੀ, ਤਾਂ ਨਿਸ਼ਚਿਤ ਤੌਰ 'ਤੇ ਭਾਰਤ ਰਾਤੋ-ਰਾਤ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਜਾਂਦਾ। ਇਹ ਇਸ ਲਈ ਨਹੀਂ ਕਿ ਲੋਕ ਟੈਕਸ ਦਿੰਦੇ, ਸਗੋਂ ਇਸ ਲਈ ਕਿਉਂਕਿ ਲੋਕ ਧਰਮ ਨੂੰ ਛੱਡ ਕੇ ਨਵੀਨਤਾ, ਤਰੱਕੀ, ਉਤਪਾਦਕਤਾ ਅਤੇ ਨਵੇਂ ਵਿਚਾਰਾਂ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੰਦੇ। ਲੋਕ ਚਮਤਕਾਰ ਜਾਂ ਰੱਬੀ ਮਦਦ ਦਾ ਇੰਤਜ਼ਾਰ ਕਰਨ ਦੀ ਬਜਾਏ ਖੁਦ ਅਮੀਰ ਬਣਨ ਦੀ ਕੋਸ਼ਿਸ਼ ਕਰਦੇ।"
ਇਹ ਵੀ ਪੜ੍ਹੋ: ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ ! 13 ਅਕਤੂਬਰ ਤੱਕ...
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਤਿੱਖੀ ਪ੍ਰਤੀਕਿਰਿਆ
ਅਗਨੀਹੋਤਰੀ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦਿਆਂ ਵਿਹਿਪ ਦੇ ਰਾਸ਼ਟਰੀ ਬੁਲਾਰੇ ਵਿਨੋਦ ਬੰਸਲ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ। ਬੰਸਲ ਨੇ ਕਿਹਾ, "ਕਰੋੜਾਂ ਹਿੰਦੂਆਂ ਦੀਆਂ ਤੀਰਥ ਯਾਤਰਾਵਾਂ ਨੂੰ 'ਚਮਤਕਾਰਾਂ ਦਾ ਇੰਤਜ਼ਾਰ' ਦੱਸਣਾ ਅਤੇ ਧਰਮ ਨੂੰ ਤਰੱਕੀ ਦੇ ਖ਼ਿਲਾਫ਼ ਖੜ੍ਹਾ ਕਰਨਾ ਗਲਤ ਹੈ। ਤੀਰਥ ਸਥਾਨ ਭਾਰਤ ਦੀ ਆਤਮਾ ਹਨ—ਇਹ ਸਿਰਫ਼ ਪੂਜਾ ਦੇ ਸਥਾਨ ਨਹੀਂ, ਸਗੋਂ ਸਾਡੀ ਸਭਿਅਤਾ, ਸੱਭਿਆਚਾਰ, ਸਮਾਜਿਕ ਜੀਵਨ ਅਤੇ ਸਥਾਨਕ ਅਰਥਵਿਵਸਥਾ ਨਾਲ ਡੂੰਘੇ ਜੁੜੇ ਹੋਏ ਹਨ।"
ਇਹ ਵੀ ਪੜ੍ਹੇ: 44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ ਪ੍ਰੋਪਰਟੀ ਡੀਲ
ਬੰਸਲ ਨੇ ਸਵਾਲ ਚੁੱਕਿਆ ਕਿ ਫਿਲਮ ਉਦਯੋਗ ਆਪਣੀਆਂ ਫਿਲਮਾਂ ਲਈ ਸਰਕਾਰ ਤੋਂ ਟੈਕਸ ਛੋਟ ਦੀ ਮੰਗ ਕਰਦਾ ਹੈ, ਪਰ ਜਦੋਂ ਤੀਰਥ ਸਥਾਨਾਂ ਦੀ ਗੱਲ ਆਉਂਦੀ ਹੈ ਤਾਂ ਧਰਮ 'ਤੇ ਟੈਕਸ ਲਗਾਉਣ ਦੀ ਗੱਲ ਕਿਉਂ ਕੀਤੀ ਜਾਂਦੀ ਹੈ? ਬੰਸਲ ਨੇ ਇਹ ਵੀ ਸਵਾਲ ਚੁੱਕਿਆ ਕਿ ਕੀ ਇਹ ਟਿੱਪਣੀ ਕਿਸੇ ਨਵੀਂ ਫਿਲਮ ਦੀ ਪਬਲੀਸਿਟੀ ਲਈ ਕੀਤੀ ਗਈ ਹੈ? ਉਨ੍ਹਾਂ ਕਿਹਾ, "ਇਹ ਉਹੀ ਰਾਸ਼ਟਰਵਾਦੀ ਹਿੰਦੂ ਸਮਾਜ ਹੈ ਜਿਸ ਨੇ ਤੁਹਾਡੀਆਂ ਫਿਲਮਾਂ ਨੂੰ ਸੁਪਰਹਿੱਟ ਬਣਾਇਆ ਅਤੇ ਤੁਹਾਨੂੰ ਵਿਸ਼ੇਸ਼ ਸਨਮਾਨ ਦਿੱਤਾ। ਉਨ੍ਹਾਂ ਦੀ ਅਟੁੱਟ ਆਸਥਾ ਨਾਲ ਖਿਲਵਾੜ ਕਰਨਾ ਠੀਕ ਨਹੀਂ ਹੈ।"
ਇਹ ਵੀ ਪੜ੍ਹੋ: ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News
ਵਿਹਿਪ ਬੁਲਾਰੇ ਨੇ ਅਗਨੀਹੋਤਰੀ ਨੂੰ ਆਪਣੇ ਸ਼ਬਦਾਂ 'ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਅਜਿਹੇ ਨਹੀਂ ਸਨ ਅਤੇ ਸ਼ਾਇਦ ਕਿਸੇ ਦੇ ਉਕਸਾਵੇ ਵਿੱਚ ਆ ਕੇ ਅਜਿਹਾ ਬੋਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਅਗਨੀਹੋਤਰੀ ਤੁਰੰਤ ਆਪਣਾ ਬਿਆਨ ਵਾਪਸ ਲੈਣ ਅਤੇ ਕਰੋੜਾਂ ਹਿੰਦੂਆਂ ਤੋਂ ਮਾਫ਼ੀ ਮੰਗਣ।
ਇਹ ਵੀ ਪੜ੍ਹੋ: ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
3 ਦਿਨਾ ਦੌਰੇ ਲਈ ਹਿਮਾਚਲ ਪਹੁੰਚੇ ਰਾਸ਼ਟਰਪਤੀ ਮੁਰਮੂ ! ਹਿਡਿੰਬਾ ਦੇਵੀ ਮੰਦਰ 'ਚ ਕੀਤੀ ਪੂਜਾ
NEXT STORY