ਇੰਦੌਰ— ਐਤਵਾਰ ਨੂੰ ਇੰਦੌਰ 'ਚ ਹੋਣ ਵਾਲੀ ਵੋਟਿੰਗ ਲਈ ਵੋਟਰਾਂ ਨੂੰ ਉਤਸ਼ਾਹਤ ਕਰਨ ਲਈ ਸਥਾਨਕ ਪ੍ਰਸ਼ਾਸਨ ਅਨੋਖੀ ਪਹਿਲ ਕਰ ਰਿਹਾ ਹੈ। ਜ਼ਿਆਦਾ ਵੋਟਿੰਗ ਲਈ ਪ੍ਰਸ਼ਾਸਨ ਵਲੋਂ ਵੋਟਰਾਂ ਲਈ ਮੁਕਾਬਲੇ, ਪੁਰਸਕਾਰ, ਛੋਟ ਆਦਿ ਦੇਣ ਦੀ ਤਿਆਰੀ ਕੀਤੀ ਗਈ ਹੈ। ਇਸ ਸੰਸਦੀ ਖੇਤਰ 'ਚ ਦੇਸ਼ 'ਚ ਸਭ ਤੋਂ ਵਧ ਵੋਟਿੰਗ ਯਕੀਨੀ ਕਰਨ ਲਈ ਪ੍ਰਸ਼ਾਸਨ ਇਹ ਕਵਾਇਦ ਕਰ ਰਿਹਾ ਹੈ। ਵੋਟਿੰਗ ਦਾ ਫੀਸਦੀ 2014 'ਚ 62 ਫੀਸਦੀ ਤੋਂ ਵਧ ਕੇ ਘੱਟੋ-ਘੱਟ 70 ਫੀਸਦੀ ਕਰਨ ਲਈ ਇੰਦੌਰ ਪ੍ਰਸ਼ਾਸਨ ਜ਼ਿੰਮੇਵਾਰ ਨਾਗਰਿਕਾਂ ਨੂੰ ਈਮਾਨ ਦੇਵੇਗਾ। ਪੁਰਸਕਾਰਾਂ 'ਚ ਵਧੀਆ ਕੱਪੜਿਆਂ ਵਾਲੇ ਪੁਰਸ਼ ਵੋਟਰ, ਵਧੀਆ ਕੱਪੜਿਆਂ ਵਾਲੀਆਂ ਮਹਿਲਾਵਾਂ ਵੋਟਰ, ਵਧੀਆ ਕੱਪੜੇ ਵਾਲੇ ਜੋੜੇ ਵੋਟਰ, ਸਭ ਤੋਂ ਉਤਸ਼ਾਹੀ ਵੋਟਰ ਆਦਿ ਦਾ ਪੁਰਸਕਾਰ ਵੀ ਸ਼ਾਮਲ ਹੈ।
ਵੋਟਰਾਂ ਨੂੰ ਇਸ ਮੁਕਾਬਲੇ 'ਚ ਹਿੱਸਾ ਲੈਣ ਲਈ 'ਵੋਟ ਇੰਦੌਰ ਵੋਟ' ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ। ਇਸ ਐਪਲੀਕੇਸ਼ਨ 'ਚ ਸਾਰੇ 26 ਲੱਖ ਵੋਟਰਾਂ ਦੇ ਅੰਕੜੇ ਹਨ, ਜੋ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਉਨ੍ਹਾਂ ਲੋਕਾਂ ਨੂੰ ਰਿਮਾਇੰਡਰ ਭੇਜੇਗਾ, ਜਿਨ੍ਹਾਂ ਨੇ ਵੋਟਿੰਗ ਨਹੀਂ ਕੀਤੀ ਹੈ। ਨੋਡਲ ਅਧਿਕਾਰੀ ਅਤੇ ਐਡੀਸ਼ਨਲ ਕਲੈਕਟਰ ਨੇਹਾ ਮੀਣਾ ਨੇ ਕਿਹਾ,''ਅਸੀਂ ਇਹ ਯਕੀਨੀ ਕਰਨ ਦੀ ਕਵਾਇਦ ਕਰ ਰਹੇ ਹਾਂ ਕਿ ਇੰਦੌਰ 'ਚ ਸਭ ਤੋਂ ਵਧ ਵੋਟਰ ਹੋਣ। ਅਸੀਂ ਵੋਟਰਾਂ ਨੂੰ ਵੋਟਿੰਗ ਲਈ ਉਤਸ਼ਾਹਤ ਕਰਨ ਲਈ ਕਈ ਤਰੀਕੇ ਅਪਣਾ ਰਹੇ ਹਾਂ, ਜਿਨ੍ਹਾਂ 'ਚ ਪੁਰਸਕਾਰ, ਛੋਟ ਆਦਿ ਸ਼ਾਮਲ ਹੈ।'' ਇਸ ਤੋਂ ਇਲਾਵਾ 92 ਵੱਡੇ ਹੋਟਲ ਅਤੇ ਰੈਸਟੋਰੈਂਟ 10 ਤੋਂ 30 ਫੀਸਦੀ ਤੱਕ ਦੀ ਛੋਟ ਵੋਟਰਾਂ ਨੂੰ ਦੇਣਗੇ। ਖਾਣ ਦੇ ਬਿੱਲ 'ਤੇ ਇਕ ਵੋਟਰ ਨੂੰ 10 ਫੀਸਦੀ ਛੋਟ ਮਿਲੇਗੀ, ਜਦੋਂ ਕਿ ਪਰਿਵਾਰ ਅਤੇ ਜੋੜੇ ਨੂੰ 30 ਫੀਦੀ ਛੋਟ ਮਿਲੇਗੀ। ਇਸ ਤਰ੍ਹਾਂ ਮਠਿਆਈ ਦੀ ਦੁਕਾਨ 'ਤੇ ਵੋਟਰਾਂ ਨੂੰ 5 ਫੀਸਦੀ ਛੋਟ ਮਿਲੇਗੀ।
ਭਾਜਪਾ ਕਰੇਗੀ ਮਮਤਾ ਸਰਕਾਰ ਖਿਲਾਫ ਜੰਤਰ ਮੰਤਰ 'ਤੇ ਵਿਰੋਧ ਪ੍ਰਦਰਸ਼ਨ (ਪੜ੍ਹੋ 15 ਮਈ ਦੀਆਂ ਖਾਸ ਖਬਰਾਂ)
NEXT STORY