ਸ਼੍ਰੀਨਗਰ – ਕਸ਼ਮੀਰ ਦੇ ਕੁਝ ਇਲਾਕਿਆਂ ਵਿਚ ਪੋਸਟਰ ਚਿਪਕਾ ਕੇ ਦੁਕਾਨਦਾਰਾਂ ਨੂੰ ਦਿੱਤੀ ਗਈ ਚਿਤਾਵਨੀ ਪਿੱਛੋਂ ਵਾਦੀ ਦੇ ਵਧੇਰੇ ਇਲਾਕਿਆਂ ਵਿਚ ਵੀਰਵਾਰ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਸੜਕਾਂ ’ਤੇ ਜਨਤਕ ਟਰਾਂਸਪੋਰਟ ਵੀ ਨਹੀਂ ਚੱਲ ਰਹੀ ਸੀ। ਅਧਿਕਾਰੀਆਂ ਮੁਤਾਬਕ ਸ਼੍ਰੀਨਗਰ-ਗੰਦੇਰਬਲ, ਅਨੰਤਨਾਗ, ਕੁਲਗਾਮ, ਪੁਲਵਾਮਾ, ਸ਼ੋਪੀਆਂ ਅਤੇ ਕੁਝ ਹੋਰਨਾਂ ਜ਼ਿਲਿਆਂ ਵਿਚ ਬੰਦ ਦਾ ਸੱਦਾ ਦਿੱਤਾ ਗਿਆ। ਪਿਛਲੇ ਕੁਝ ਹਫਤਿਆਂ ਤੋਂ ਦੁਕਾਨਦਾਰ ਸਵੇਰ ਸਮੇਂ ਦੁਕਾਨਾਂ ਖੋਲ੍ਹ ਰਹੇ ਸਨ ਪਰ ਵੀਰਵਾਰ ਨੂੰ ਉਨ੍ਹਾਂ ਦੁਕਾਨਾਂ ਨਹੀਂ ਖੋਲ੍ਹੀਆਂ।
ਦਿੱਲੀ 'ਚ ਮਿਲੀਆਂ ਬਠਿੰਡਾ ਤੋਂ ਲਾਪਤਾ ਹੋਈਆਂ 3 ਵਿਦਿਆਰਥਣਾਂ
NEXT STORY