ਜੰਮੂ/ਮੇਂਢਰ/ਹੀਰਾਨਗਰ (ਵਿਨੋਦ, ਗੋਪਾਲ) – ਭਾਰਤ-ਪਾਕਿਸਤਾਨ ਕੰਟਰੋਲ ਰੇਖਾ ’ਤੇ ਜੰਗ ਵਰਗੇ ਹਾਲਾਤ ਬਣੇ ਹੋਏ ਹਨ। ਪਾਕਿਸਤਾਨ ਨੇ ਅੱਜ ਭਾਰਤ ਦੀਆਂ ਰਿਹਾਇਸ਼ੀ ਅਤੇ ਫੌਜੀ ਚੌਕੀਆਂ ’ਤੇ ਤੋਪਾਂ ਦੇ ਗੋਲੇ ਵਰ੍ਹਾਏ ਅਤੇ ਛੋਟੇ ਹਥਿਆਰਾਂ ਨਾਲ ਗੋਲਾਬਾਰੀ ਕੀਤੀ।
ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਪੁੰਛ ਜ਼ਿਲੇ ਵਿਚ ਕੰਟਰੋਲ ਰੇਖਾ ਕੋਲ ਸ਼ਾਹਪੁਰ, ਕੇਰਨੀ ਅਤੇ ਕਸਬਾ ਸੈਕਟਰ ਵਿਚ ਬਿਨਾਂ ਕਿਸੇ ਭੜਕਾਹਟ ਦੇ ਫਾਇਰਿੰਗ ਵਿਚ ਮੁਹੰਮਦ ਸਲੀਮ (24) ਅਤੇ ਤਨਵਰੀ ਅਖਤਰ (13) ਨਿਵਾਸੀ ਬਾਂਦੀ ਜ਼ਖ਼ਮੀ ਹੋ ਗਏ। ਘਟਨਾ ਵਿਚ 10 ਮਕਾਨਾਂ ਨੂੰ ਨੁਕਸਾਨ ਪੁੱਜਾ। ਭਾਰਤੀ ਫੌਜ ਨੇ ਗੋਲਾਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ। ਵੀਰਵਾਰ ਨੂੰ ਸਰਹੱਦ ਪਾਰ ਰਪਾਨਸਰ ਮਨਿਆਰੀ ਖੇਤਰ ਵਿਚ ਪਾਕਿਸਤਾਨ ਨੇ ਗੋਲੀਆਂ ਵਰ੍ਹਾਈਆਂ ਪਰ ਉਸ ਦਾ ਨਿਸ਼ਾਨਾ ਰਿਹਾਇਸ਼ੀ ਇਲਾਕਿਆਂ ਦੀ ਥਾਂ ਜੇ. ਸੀ. ਬੀ. ਮਸ਼ੀਨ ਸੀ, ਜਿਸ ’ਤੇ 140 ਰੌਂਦ ਫਾਇਰ ਕੀਤੇ ਗਏ।
CAB ਵਿਰੋਧ : ਗੁਹਾਟੀ ਤੋਂ ਬਾਅਦ ਸ਼ਿਲਾਂਗ 'ਚ ਲੱਗਾ ਕਰਫਿਊ, Internet ਅਤੇ SMS ਸੇਵਾ ਬੰਦ
NEXT STORY